congress attck on pm modi: ਕਾਂਗਰਸ ਨੇ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਕੋਵਿਡ ਰੋਧੀ ਟੀਕਾ ਮੁਫਤ ‘ਚ ਲਗਾਏ ਜਾਣ ਦੀ ਮੰਗ ਕਰਦਿਆਂ ਹੋਏ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦੀ ਢਿੱਲੀ ਨੀਤੀ ਕਾਰਨ ਟੀਕਾਕਰਨ ਵਿਚਾਲੇ ਹੀ ਲਟਕ ਗਿਆ।ਮੁੱਖ ਵਿਰੋਧੀ ਪਾਰਟੀ ਨੇ ਮੁਫਤ ਟੀਕਾਕਰਨ ਦੀ ਪੈਰਵੀ ਕਰਦੇ ਹੋਏ ਵੱਖ ਵੱਖ ਸੋਸ਼ਲ ਮੀਡੀਆ ‘ਤੇ ‘ਸਪੀਕ-ਅਪ ਫਾਰ ਫ੍ਰੀ ਯੂਨੀਵਰਸਲ ਵੈਕਸੀਨੇਸ਼ਨ’ ਹੈਸ਼ਟੈਗ ਅਭਿਆਨ ਚਲਾਇਆ ਹੈ।
ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਅਭਿਆਨ ਦੇ ਤਹਿਤ ਟਵੀਟ ਕੀਤਾ, ” ਕੋਰੋਨਾ ਵਾਇਰਸ ਮਹਾਮਾਰੀ ਦੇ ਵਿਰੁੱਧ ਸਭ ਤੋਂ ਸੁਰੱਖਿਅਤ ਕਵਚ ਸਿਰਫ ਟੀਕਾ ਹੈ।ਦੇਸ਼ ਦੇ ਜਨ-ਜਨ ਦਾ ਮੁਫਤ ਟੀਕਾਕਰਨ ਕਰਨ ਲਈ ਤੁਸੀਂ ਵੀ ਆਵਾਜ਼ ਉਠਾਉ-ਕੇਂਦਰ ਸਰਕਾਰ ਨੂੰ ਜਗਾਉ। ਕਾਂਗਰਸ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਫੇਸਬੁੱਕ ਪੋਸਟ ‘ਚ ਕਿਹਾ ਕਿ, ਅੱਜ ਦੇਸ਼ ‘ਚ ਪ੍ਰਤੀਦਿਨ ਔਸਤਨ 19 ਲੱਖ ਲੋਕਾਂ ਨੂੰ ਟੀਕਾ ਲੱਗ ਸਕਿਆ ਹੈ।
ਕੇਂਦਰ ਸਰਕਾਰ ਦੀ ਢਿੱਲੀ ਟੀਕਾ ਨੀਤੀ ਨੇ ਟੀਕਾਕਰਨ ਨੂੰ ਵਿਚਾਲੇ ਲਿਆ ਕੇ ਛੱਡ ਦਿੱਤਾ ਹੈ।ਉਨਾਂ੍ਹ ਨੇ ਦਾਅਵਾ ਕੀਤਾ ਕਿ, ”ਭਾਰਤ ਦੇ ਲੋਕਾਂ ਨੇ ਉਮੀਦ ਕੀਤੀ ਸੀ ਕਿ ਸਭ ਦੇ ਲਈ ਮੁਫਤ ਵੈਕਸੀਨ ਦੀ ਨੀਤੀ ਬਣੇਗੀ ਪਰ ਕੇਂਦਰ ਸਰਕਾਰ ਨੇ ਦਿੱਤਾ ਕੀ? ਟੀਕਾਕਰਨ ਕੇਂਦਰ ‘ਤੇ ਤਾਲੇ, ਇੱਕ ਦੇਸ਼ ‘ਚ ਟੀਕੇ ਦੇ 3 ਭਾਅ, ਅਜੇ ਤੱਕ ਸਿਰਫ 3.4 ਫੀਸਦੀ ਆਬਾਦੀ ਦਾ ਟੀਕਾਕਰਨ, ਜਿੰਮੇਦਾਰੀ ਤਿਆਗ ਕਰ ਕੇ ਭਾਰ ਸੂਬਿਆਂ ‘ਤੇ ਪਾਉਣਾ, ਦਿਸ਼ਾਹੀਨ ਟੀਕਾ ਨੀਤੀ।”
ਇਹ ਵੀ ਪੜੋ:ਕੋਰੋਨਾ ਖ਼ਿਲਾਫ਼ ਜੰਗ ‘ਚ ਅੱਗੇ ਆਏ ਯੁਵਰਾਜ ਸਿੰਘ, ਪੰਜਾਬ ਸਣੇ ਕਈ ਰਾਜਾਂ ਦੇ ਹਸਪਤਾਲਾਂ ਲਈ ਕੀਤੀ ਇਹ ਪਹਿਲ
ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ, ਇੱਕ ਟੀਕਾ ਹੈ ਹੋ ਪੂਰੀ ਦੁਨੀਆ ਨੂੰ ਅਤੇ ਭਾਰਤ ਨੂੰ ਕੋਵਿਡ ਤੋਂ ਬਚਾ ਸਕਦਾ ਹੈ।ਇਸ ਲਈ ਸਾਡੀ ਮੰਗ ਹੈ ਕਿ ਦੇਸ਼ ਵਾਸੀਆਂ ਨੂੰ ਮੁਫਤ ‘ਚ ਵੈਕਸੀਨ ਲੱਗਣੀ ਚਾਹੀਦੀ ਹੈ।ਪਾਰਟੀ ਦੇ ਕਈ ਹੋਰ ਨੇਤਾਵਾਂ ਨੇ ਵੀ ਇਸ ਅਭਿਆਨ ਦੇ ਤਹਿਤ ਮੁਫਤ ਟੀਕਾਕਰਨ ਦੀ ਮੰਗ ਉਠਾਈ।
ਇਹ ਵੀ ਪੜੋ:ਦਰਦ ਦੇ 37 ਸਾਲ: ਦਰਬਾਰ ਸਾਹਿਬ ਮੱਥਾ ਟੇਕਣ ਗਏ, 12 ਸਾਲਾਂ ਪੁੱਤ ਸਣੇ 8 ਜੀਅ ਗੁਆ ਬੈਠੀ ਮਾਤਾ, ਹੰਝੂਆਂ ਦਾ ਸੈਲਾਬ ਬਚਿਆ