ਰਾਜਸਥਾਨ ਦੇ ਮੰਤਰੀ ਮੰਡਲ ਦਾ ਵਿਸਥਾਰ ਹੋ ਚੁੱਕਾ ਹੈ। ਮੰਤਰੀ ਮੰਡਲ ਵਿਸਥਾਰ ‘ਚ ਸਾਰੇ ਸਮੀਕਰਨਾਂ ਨੂੰ ਸਾਧਣ ਦੀਆਂ ਪੂਰੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਹਦੇ ਨਾਲ ਹੀ ਕਾਂਗਰਸ ਨੇ ਇਥੇ ਚਾਰ ਐੱਸ. ਸੀ. ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਹੈ। ਪੰਜਾਬ ਤੋਂ ਬਾਅਦ ਰਾਜਸਥਾਨ ਦੂਜਾ ਸੂਬਾ ਹੈ ਜਿਥੇ ਕਾਂਗਰਸ ਨੇ ਐੱਸ. ਸੀ. ਕਾਰਡ ਦਾ ਇਸ ਤਰੀਕੇ ਨਾਲ ਇਸਤੇਮਾਲ ਕੀਤਾ ਹੈ।
ਜਾਣਕਾਰੀ ਲਈ ਦੱਸ ਦੇਈਏ, ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਦਲਿਤ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਅੱਜ ਅਸ਼ੋਕ ਗਲਹੋਤ ਮੰਤਰੀਮੰਡਲ ‘ਚ 15 ਨਵੇਂ ਚਿਹਰਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ 15 ਵਿਧਾਇਕਾਂ ‘ਚੋਂ 4 ਵਿਧਾਇਕ ਦਲਿਤ ਹਨ, ਇਨ੍ਹਾਂ ਦੇ ਨਾਮ ਮਮਤਾ ਭੂਪੇਸ਼, ਭਜ਼ਨਲਾਲ ਜਾਟਵ, ਟੀਕਾਰਾਮ ਜੂਲੀ ਅਤੇ ਗੋਵਿੰਦ ਮੇਘਵਾਲ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “
ਇਨ੍ਹਾਂ ਵਿੱਚੋਂ ਤਿੰਨ ਮਮਤਾ, ਭਜ਼ਨਲਾਲ ਅਤੇ ਟੀਕਾਰਾਮ ਨੂੰ ਰਾਜ ਮੰਤਰੀ ਤੋਂ ਪ੍ਰਮੋਟ ਕਰ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਰਾਜ ‘ਚ 2023 ਦੇ ਅਖੀਰ ‘ਚ ਹੋਣ ਵਾਲੀਆਂ ਵਿਧਾਨਸਭਾ ਵੋਟਾਂ ਨੂੰ ਦੇਖਦੇ ਹੋਏ ਇਹ ਪੁਨਰਗਠਨ ਕੀਤਾ ਗਿਆ ਹੈ। ਉਥੇ ਹੀ ਇਸਦੇ ਜ਼ਰੀਏ ਜਾਤੀ ਸੰਤੁਲਨ ਵੀ ਸਾਧਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੈਬਨਿਟ ਮੰਤਰੀਆਂ ‘ਚੋਂ 4 ਅਨਸੂਚਿਤ ਜਾਤੀ ਤੋਂ ਅਤੇ ਤਿੰਨ ਅਨੁਸੂਚਿਤ ਜਨਜਾਤੀ ਤੋਂ ਹੋਣਗੇ। ਹੁਣ ਗਲਹੋਤ ਕੈਬਨਿਟ ‘ਚ ਤਿੱਨ ਮਹਿਲਾਵਾਂ ਮੰਤਰੀ ਹੋ ਗਈਆਂ ਹਨ।