ਕਾਂਗਰਸ ਨੇ ਆਗਾਮੀ ਲੋਕ ਸਭਾ ਚੋਣਾਂ ਲਈ 17 ਉਮੀਦਵਾਰਾਂ ਦੀ ਆਪਣੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਵਾਈਐੱਸ ਸ਼ਰਮਿਲਾ ਨੂੰ ਟਿਕਟ ਦਿੱਤਾ ਹੈ। ਉਹ ਆਂਧਰਾ ਪ੍ਰਦੇਸ਼ ਦੀ ਕਡੱਪਾ ਸੀਟ ਤੋਂ ਲੋਕ ਸਭਾ ਦੀ ਚੋਣ ਲੜਣਗੇ। ਕਾਂਗਰਸ ਦੀਆਂ 17 ਉਮੀਦਵਾਰਾਂ ਦੀ ਇਸ ਸੂਚੀ ਵਿਚ ਓਡੀਸ਼ਾ ਤੋਂ 8, ਆਂਧਰਾ ਪ੍ਰਦੇਸ਼ ਤੋਂ 5, ਬਿਹਾਰ ਤੋਂ 3 ਤੇ ਪੱਛਮ ਬੰਗਾਲ ਤੋਂ 1 ਉਮੀਦਵਾਰ ਸ਼ਾਮਲ ਹੈ। ਬਿਹਾਰ ਦੀ ਕਿਸ਼ਨਗੰਜ ਸੀਟ ਤੋਂ ਮੁਹੰਮਦ ਜਾਵੇਦ ਤੇ ਕਟਿਹਾਰ ਤੋਂ ਤਾਰਿਕ ਅਨਵਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਭਾਗਲਪੁਰ ਸੀਟ ਤੋਂ ਅਜੀਤ ਸ਼ਰਮਾ ਪਾਰਟੀ ਦੇ ਉਮੀਦਵਾਰ ਹੋਣਗੇ।
ਆਂਧਰਾ ਪ੍ਰਦੇਸ਼ ਦੀ ਕਾਕੀਨਾਡਾ ਸੀਟ ਤੋਂ ਕਾਂਗਰਸ ਨੇ ਐੱਮਐੱਮ ਪੱਲਮ ਰਾਜੂ, ਰਾਜਮੁੰਦਰੀ ਤੋਂ ਗਿਡੁਗੂ ਰੁਦਰ ਰਾਜੂ, ਬਾਪਾਟਲਾ ਸੀਟ ਤੋਂ ਜੇਡੀ ਸਲੀਮ, ਕੁਰਨੂਲ ਸੀਟ ਤੋਂ ਪੀਜੀ ਰਾਮਪੁੱਲਾ ਯਾਦਵ ਨੂੰ ਟਿਕਟ ਦਿੱਤਾ ਹੈ। ਕਾਂਗਰਸ ਨੇ ਓਡੀਸ਼ਾ ਦੀ ਬਾੜਗੜ੍ਹ ਸੀਟ ਤੋਂ ਸੰਜੇ ਭੋਈ, ਸੁੰਦਰਗੜ੍ਹ (ਐੱਸਟੀ) ਸੀਟ ਤੋਂ ਜਨਾਰਦਨ ਦੇਹੁਰੀ, ਬੋਲੰਗੀਰ ਤੋਂ ਮਨੋਜ ਮਿਸ਼ਰਾ, ਕਾਲਾਹਾੜੀ ਤੋਂ ਦ੍ਰੋਪਦੀ ਮਾਂਝੀ, ਨਬਰੰਗਪੁਰ ਤੋਂ ਭੁਜਬਲ ਮਾਂਝੀ, ਕੰਧਮਾਲ ਤੋਂ ਅਮੀਰ ਚੰਦ ਨਾਇਕ, ਬੇਹਰਾਮਪੁਰ ਤੋਂ ਰਸ਼ਮੀ ਰੰਜਨ ਪਟਨਾਇਕ, ਕੋਰਾਪਟ (ਐੱਸਟੀ) ਤੋਂ ਸਪਤਗਿਰੀ ਸ਼ੰਕਰ ਨੂੰ ਟਿਕਟ ਦਿੱਤਾ ਹੈ। ਪਾਰਟੀ ਨੇ ਪੱਛਮੀ ਬੰਗਾਲ ਦੀ ਦਾਰਜੀਲਿੰਗ ਸੀਟ ਤੋਂ ਮੁਨੀਸ਼ ਤਮਾਂਗ ਨੂੰ ਉਮੀਦਵਾਰ ਬਣਾਇਆ ਹੈ।