congress leader digvijay singh: ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਨੇਤਾ ਦਿੱਗਵਿਜੇ ਸਿੰਘ ਨੇ ਕਾਂਗਰਸੀਆਂ ਨੂੰ ਫਟਕਾਰ ਲਗਾਈ ਹੈ।ਉਨਾਂ੍ਹ ਨੇ ਕਾਂਗਰਸ ਦੇ ਲੋਕਾਂ ਨੂੰ ਕਿਸਾਨ ਅੰਦੋਲਨ ‘ਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਹੈ।ਦਿੱਲੀ ਦੇ ਬਾਰਡਰਾਂ ‘ਤੇ ਡਟੇ ਕਿਸਾਨਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ, ਪੰਜਾਬ,ਯੂਪੀ ਅਤੇ ਰਾਜਸਥਾਨ ਦੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਉਨਾਂ੍ਹ ਦੇ
ਨਾਲ ਅਨਿਆਂ ਕੀਤਾ ਹੈ।ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਕਿਸਾਨ ਭੋਲੇ ਹਨ ਪਰ ਕਾਂਗਰਸੀ ਸੌਂ ਰਹੇ ਹਨ।ਦਿੱਗਵਿਜੇ ਸਿੰਘ ਨੇ ਕਾਂਗਰਸੀਆਂ ਨੂੰ ਲਲਕਾਰਦੇ ਹੋਏ ਕਿਹਾ ਹੈ ਕਿ ਉਠੋ ਅਤੇ ਅੰਦੋਲਨ ‘ਚ ਸ਼ਾਮਲ ਹੋ ਕੇ ਇਨ੍ਹਾਂ ਖੇਤੀ ਕਾਨੂੰਨਾਂ ਵਿਰੁੱਧ ਆਵਾਜ਼ ਬੁਲੰਦ ਕਰੋ।ਦਿੱਗਵਿਜੇ ਸਿੰਘ ਨੇ ਇਹ ਗੱਲਾਂ ਇੱਕ ਸਕੂਲ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਹੀਆਂ।ਦੱਸਣਯੋਗ ਹੈ ਕਿ ਪਿਛਲੇ ਇੱਕ ਮਹੀਨੇ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ।ਕੇਂਦਰ ਸਰਕਾਰ ਵਲੋਂ ਕਾਨੂੰਨਾਂ ‘ਚ ਸੋਧ ਕਰਨ ਦੀ ਗੱਲ ਕਹਿਣ ਦੇ ਨਾਲ ਹੀ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ।
Khalsa Aid ਨੇ ਸ਼ਹੀਦੀ ਜੋੜ ਮੇਲ ‘ਤੇ ਵੀ ਗੱਡਿਆ ਝੰਡਾ, ਸੇਵਾ ਦੇਖ ਕੇ ਹਰ ਕੋਈ ਕਰ ਰਿਹਾ ਵਾਹ-ਵਾਹ