congress leader rahul gandhi: ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਅਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਤਾਮਿਲਨਾਡੂ ਦੇ ਇਰੋਡ ‘ਚ ਇੱਕ ਜਨਸਭਾ ਨੂੰ ਸੰਬੋਧਿਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇਕਰ ਭਾਰਤ ਦੇ ਮਜ਼ਦੂਰ ਕਿਸਾਨ ਮਜ਼ਬੂਤ ਹੁੰਦੇ ਤਾਂ ਚੀਨ ਭਾਰਤ ‘ਚ ਘੁਸਣ ਦੀ ਹਿੰਮਤ ਨਹੀਂ ਕਰਦਾ।ਰਾਹੁਲ ਗਾਂਧੀ ਨੇ ਕਿਹਾ,” ਤੁਸੀਂ ਪੜਿਆ ਹੋਵੇਗਾ ਕਿ ਚੀਨ ਭਾਰਤ ਦੀ ਜ਼ਮੀਨ ‘ਤੇ ਕਬਜ਼ਾ ਕਰ ਰਿਹਾ ਹੈ।ਚੀਨ ਦੇਖ ਸਕਦਾ ਹੈ ਕਿ ਭਾਰਤ ਅੱਜ ਕਮਜ਼ੋਰ ਹੈ।ਮੈਂ ਤੁਹਾਨੂੰ ਗਾਰੰਟੀ ਦਿੰਦਾ ਹਾਂ ਕਿ ਜੇਕਰ ਭਾਰਤ ਦੇ ਮਜ਼ਦੂਰ, ਕਿਸਾਨ, ਮਜ਼ਬੂਤ ਅਤੇ ਸੁਰੱਖਿਅਤ ਹੁੰਦੇ ਤਾਂ ਚੀਨ ਭਾਰਤ ‘ਚ ਵੜਨ ਦੀ ਹਿੰਮਤ ਕਦੇ ਨਹੀਂ ਕਰਦਾ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ, ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਨੂੰ ਸੁਣਨ, ਸਮਝਣ ਦੀ ਬਜਾਏ ਮੌਜੂਦਾ ਸਰਕਾਰ ਉਨ੍ਹਾਂ ਨੂੰ ਅੱਤਵਾਦੀ ਕਹਿੰਦੀ ਹੈ।ਇਨ੍ਹਾਂ ਤਾਕਤਾਂ ਨਾਲ ਇਸ ਮਿਲ ਕੇ ਲੜਨਗੇ।
ਅਸੀਂ ਆਪਣੇ ਇਤਿਹਾਸ ‘ਚ ਪਹਿਲੀ ਵਾਰ ਦੇਖ ਰਹੇ ਹਾਂ ਕਿ ਕਿਸਾਨ 26 ਜਨਵਰੀ ਨੂੰ ਰੈਲੀ ਕਰ ਰਹੇ ਹਨ, ਕਿਉਂਕਿ ਉਹ ਦੁਖੀ ਹਨ ਅਤੇ ਇਸ ਗੱਲ ਨੂੰ ਸਮਝਦੇ ਹਨ ਕਿ ਜੋ ਉਨ੍ਹਾਂ ਦਾ ਹੈ ਉਹ ਉਨ੍ਹਾਂ ਤੋਂ ਖੋਹਿਆ ਜਾ ਰਿਹਾ ਹੈ।ਰਾਹੁਲ ਗਾਂਧੀ ਨੇ ਈਂਧਨ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ।ਉਨ੍ਹਾਂ ਨੇ ਕਿਹਾ ਕਿ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਅਤੇ ਮੋਦੀ ਸਰਕਾਰ ਟੈਕਸ ਇਕੱਠਾ ਕਰਨ ਰੁੱਝੀ ਹੋਈ ਹੈ।ਇਹ ਹਫਤੇ ‘ਚ ਚੌਥੀ ਵਾਰ ਕੀਮਤਾਂ ‘ਚ ਵਾਧੇ ਤੋਂ ਬਾਅਦ ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਹੁਣ ਤੱਕ ਦੀਆਂ ਸਭ ਤੋਂ ਉਚਾਈਆਂ ‘ਤੇ ਪਹੁੰਚਣ ਦੇ ਇੱਕ ਦਿਨ ਬਾਅਦ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਇਹ ਟਿੱਪਣੀ ਕੀਤੀ।ਰਾਹੁਲ ਗਾਂਧੀ ਨੇ ਟਵੀਟ ਕੀਤਾ, ਮੋਦੀ ਜੀ ਜੀਡੀਪੀ, ਗੈਸ, ਡੀਜ਼ਲ ਅਤੇ ਪੈਟਰੋਲ ‘ਚ ਬੇਤਹਾਸ਼ਾ ਵਾਧਾ ਲਿਆਏ ਹਨ।ਉਨ੍ਹਾਂ ਨੇ ਕਿਹਾ ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਅਤੇ ਮੋਦੀ ਸਰਕਾਰ ਟੈਕਸ ਇਕੱਠਾ ਕਰਨ ‘ਚ ਰੁੱਝੀ ਹੋਈ ਹੈ।ਮਹੱਤਵਪੂਰਨ ਹੈ ਕਿ ਕੀਮਤਾਂ ‘ਚ ਵਾਧੇ ਦੇ ਬਾਅਦ ਦਿੱਲੀ ‘ਚ ਪੈਟਰੋਲ ਦੇ ਭਾਅ 85.70 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ‘ਚ 92.28 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਇਸ ਪ੍ਰਕਾਰ ਦਿੱਲੀ ‘ਚ ਡੀਜ਼ਲ ਦੇ ਭਾਅ 75.88 ਰੁਪਏ ਪ੍ਰਤੀ ਲੀਟਰ ਅਤੇ ਮੁੰਬਈ ‘ਚ 82.66 ਰੁਪਏ ਪ੍ਰਤੀ ਲੀਟਰ ਹੋ ਗਏ ਹਨ।
ਸੁਣੋ Canada ਵੱਸਦੇ ਪੁੱਤ ਨੂੰ ਮਿਲਣ ਲਈ ਕਿਉਂ ਤਰਸ ਰਿਹਾ ਇਹ NRI , ਕਿਹੜੇ ਠੱਗਾਂ ਤੋਂ ਸਾਵਧਾਨ ਕਰ ਰਿਹਾ ਲੋਕਾਂ ਨੂੰ