congress leader rahul gandhi: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਪਦਮਪੁਰ ‘ਚ ਕਿਸਾਨਾਂ ਦੀ ਮਹਾਪੰਚਾਇਤ ‘ਚ ਹਿੱਸਾ ਲਿਆ।ਇਥੇ ਰਾਹੁਲ ਗਾਂਧੀ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਜਮ ਕੇ ਨਿਸ਼ਾਨਾ ਸਾਧਿਆ।ਰਾਹੁਲ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਲਾਗੂ ਹੋਏ ਤਾਂ 40 ਫੀਸਦੀ ਧੰਦਾ ਦੋ ਲੋਕਾਂ ਦੇ ਹੱਥਾਂ ‘ਚ ਚਲਾ ਜਾਵੇਗਾ।ਰਾਹੁਲ ਗਾਂਧੀ ਨੇ ਕਿਹਾ ਕਿ ਪਹਿਲਾ ਖੇਤੀ ਕਾਨੂੰਨ ਮੰਡੀ ਨੂੰ ਮਾਰਨ ਦਾ, ਦੂਜਾ ਕਾਨੂੰਨ ਜਮਾਖੋਰੀ ਸ਼ੁਰੂ ਕਰਨ ਦਾ ਅਤੇ ਤੀਜਾ ਕਾਨੂੰਨ ਕਿਸਾਨ ਦੇ ਅਦਾਤਲ ‘ਚ ਜਾਣ ਦੇ ਹੱਕ ਨੂੰ ਖਤਮ ਕਰਨ ਦਾ ਹੈ।ਜਿਸ ਦਿਨ ਇਹ ਕਾਨੂੰਨ ਲਾਗੂ ਹੋ ਗਏ
ਇਹ ਜੋ ਧੰਦਾ 40 ਫੀਸਦੀ ਲੋਕਾਂ ਦਾ ਹੈ ਇਹ ਪੂਰਾ ਧੰਦਾ 2 ਲੋਕਾਂ ਦੇ ਹੱਥ ‘ਚ ਚਲਿਆ ਜਾਵੇਗਾ।ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਕਹਿੰਦੇ ਹਨ ਕਿ ਇਹ ਮੈਂ ਕਿਸਾਨਾਂ ਲਈ ਕੀਤਾ ਹੈ।ਜੇਕਰ ਨਰਿੰਦਰ ਮੋਦੀ ਜੀ ਨੇ ਇਹ ਕਿਸਾਨਾਂ ਲਈ ਕੀਤਾ ਹੈ ਤਾਂ ਪੂਰੇ ਦੇਸ਼ ਦੇ ਕਿਸਾਨ ਦੁਖੀ ਕਿਉਂ ਹੈ?ਦਿੱਲੀ ਦੇ ਬਾਰਡਰ ‘ਤੇ ਹਜ਼ਾਰਾਂ ਕਿਸਾਨ ਕਿਉਂ ਬੈਠੇ ਹਨ?ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਜੀ ਨੇ ਇਹ ਕੰਮ ਨਾ ਕਿਸਾਨਾਂ ਲਈ, ਨਾ ਛੋਟੇ ਦੁਕਾਨਦਾਰਾਂ ਲਈ ਅਤੇ ਨਾ ਹੀ ਮਜ਼ਦੂਰਾਂ ਲਈ, ਇਹ ਸਿਰਫ ਚਾਰ ਲੋਕਾਂ ਲਈ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਸਦਨ ‘ਚ ਕਿਸਾਨ ਅੰਦੋਲਨ ‘ਚ ਜਾਨਾਂ ਗੰਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਤੱਕ ਦੇਣ ਲਈ ਬੀਜੇਪੀ ਦੇ ਸੰਸਦ ਨਹੀਂ ਖੜੇ ਹੋਏ।
ਹਜ਼ਾਰਾਂ ਲੋਕਾਂ ਦਾ ਹਜੂਮ ਅੱਗੇ ਰਾਕੇਸ਼ ਟਿਕੈਤ ਨੇ ਕੀਤਾ ਵੱਡੇ ਚੈਂਲੇਂਜ, ਰਾਜਸਥਾਨ ‘ਚ ਗੱਜਦੇ ਸੁਣੋ ਕੀ-ਕੀ ਕਿਹਾ…!