congress leader rahul gandhi: ਕਾਂਗਰਸ ਸੰਸਦ ਮੈਂਬਰ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਇਨੀਂ ਦਿਨੀਂ ਨਾਨੀ ਨੂੰ ਮਿਲਣ ਲਈ ਇਟਲੀ ਗਏ ਹੋਏ ਹਨ, ਪਰ ਇਸ ਦੌਰਾਨ ‘ਤੇ ਟਵਿੱਟਰ ‘ਤੇ ਲਗਾਤਾਰ ਸਰਗਰਮ ਹਨ।ਰਾਹੁਲ ਗਾਂਧੀ ਨੇ ਭਾਰਤ ‘ਚ ਕੋੋਰੋਨਾ ਕਾਲ ‘ਚ ਲੋਕਾਂ ਦੀਆਂ ਨੌਕਰੀਆਂ ਨੂੰ ਜਾਣ ਨੂੰ ਲੈ ਕੇ ਟਵੀਟ ਕੀਤਾ ਅਤੇ ਇੱਕ ਸਰਵੇ ਦੀ ਰਿਪੋਰਟ ਸਾਂਝੀ ਕਰਦਿਆਂ ਕਿਹਾ ਕਿ ਨਵੰਬਰ 2020 ‘ਚ ਭਾਰਤ ‘ਚ 35 ਲੱਖ ਲੋਕਾਂ ਦੀ ਨੌਕਰੀ ਚਲੀ ਗਈ।ਰਾਹੁਲ ਗਾਂਧੀ
ਨੇ ਟਵਿਟਰ ‘ਤੇ ਨੌਕਰੀ ਨੂੰ ਲੈ ਕੇ ਇੱਕ ਸਰਵੇ ਦੇ ਅੰਕੜੇ ਸ਼ੇਅਰ ਕੀਤੇ ਅਤੇ ਲਿਖਿਆ, ਨੌਜਵਾਨਾਂ ‘ਤੇ ਬੇਰੁਜ਼ਗਾਰੀ ਦੀ ਮਾਰ, ਜਨਤਾ ‘ਤੇ ਮਹਿੰਗਾਈ ਦਾ ਅੱਤਿਆਚਾਰ, ਕਿਸਾਨਾਂ ‘ਤੇ ਕਾਲੇ ਕਾਨੂੰਨਾਂ ਦਾ ਵਾਰ, ਇਹੀ ਹੈ ਮੋਦੀ ਦੀ ਸਰਕਾਰ।ਦੱਸਣਯੋਗ ਹੈ ਕਿ ਅੱਜਕੱਲ੍ਹ ਰਾਹੁਲ ਗਾਂਧੀ ਇਟਲੀ ਦੇ ਵਿਦੇਸ਼ੀ ਦੌਰੇ ‘ਤੇ ਗਏ ਹੋਏ ਹਨ।ਪਰ ਇਸ ਦੌਰਾਨ ਦੇਸ਼ ਦੇ ਮੁੱਦਿਆਂ ‘ਤੇ ਲਗਾਤਾਰ ਟਵੀਟ ਕਰ ਰਹੇ ਹਨ।ਇਸ ਤੋਂ ਪਹਿਲਾਂ ਉਨਾਂ੍ਹ ਨੇ
ਕਿਸਾਨਾਂ ਦੇ ਮੁੱਦੇ ‘ਤੇ ਟਵੀਟ ਕੀਤਾ ਸੀ ਅਤੇ ਲਿਖਿਆ ਸੀ, ‘ਕਿਸਾਨ ਦੀ ਆਤਮਨਿਰਭਰਤਾ ਤੋਂ ਬਿਨਾਂ ਦੇਸ਼ ਕਦੇ ਆਤਮਨਿਰਭਰ ਨਹੀਂ ਬਣ ਸਕਦਾ।ਖੇਤੀ ਵਿਰੋਧੀ ਕਾਨੂੰਨ ਵਾਪਸ ਲਉ।ਕਿਸਾਨ ਬਚਾਉ, ਦੇਸ਼ ਬਚਾਉ।ਜਾਣਕਾਰੀ ਮੁਤਾਬਕ ਕਾਂਗਰਸ ਪਾਰਟੀ ਵਲੋਂ ਦੱਸਿਆ ਗਿਆ ਹੈ ਕਿ ਰਾਹੁਲ ਗਾਂਧੀ ਕੁਝ ਦਿਨ ਦੀਆਂ ਛੁੱਟੀਆਂ ਮਨਾਉਣ ਦੇਸ਼ ਤੋਂ ਬਾਹਰ ਗਏ ਹਨ।ਕਾਂਗਰਸ ਦੇ ਰਾਸ਼ਟਰੀ ਸਕੱਤਰ ਕੇਸੀ ਵੇਣੁਗੋਪਾਲ ਨੇ ਸੋਮਵਾਰ ਨੂੰ ਦੱਸਿਆ ਕਿ ਰਾਹੁਲ ਗਾਂਧੀ ਆਪਣੀ ਨਾਨੀ ਨੂੰ ਮਿਲਣ ਲਈ ਇਟਲੀ ਗਏ ਹਨ।
BJP ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ, ਕਿਹਾ Boneless ਹੈ ਪੰਜਾਬ ਦਾ DGP, Live ਸੁਣੋ ਹੋਰ ਕੀ ਕਿਹਾ