congress leader rahul gandhi: ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਸੰਸਦ ਰਾਹੁਲ ਗਾਂਧੀ ਮੋਦੀ ਸਰਕਾਰ ‘ਤੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।ਕੋਰੋਨਾ ਵਾਇਰਸ, ਕਿਸਾਨ ਅੰਦੋਲਨ, ਅਰਥਵਿਵਸਥਾ ਸਮੇਤ ਕਈ ਵਿਸ਼ਿਆਂ ਨੂੰ ਲੈ ਕੇ ਉਹ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਰਹਿੰਦੇ ਹਨ।ਇਸ ਵਾਰ ਉਨਾਂ੍ਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਸਾਧਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਦਯੋਗਪਤੀਆਂ ਦਾ ਅਰਬਾਂ ਰੁਪਏ ਦਾ ਕਰਜ਼ਾ ਮਾਫ ਕਰ ਦਿੱਤਾ ਜਿਸ ਨਾਲ 11 ਕਰੋੜ ਗਰੀਬ ਪਰਿਵਾਰਾਂ ਨੂੰ 20-20 ਹਜ਼ਾਰ ਦਿੱਤੇ ਜਾ ਸਕਦੇ ਸੀ।ਰਾਹੁਲ ਗਾਂਧੀ ਨੇ ਵੀਰਵਾਰ ਨੂੰ ਟਵੀਟ ਕਰ ਕੇ ਕਿਹਾ, 23,78,76,00,00,000 ਰੁਪਏ ਦਾ ਕਰਜ਼ ਇਸ ਸਾਲ ਮੋਦੀ ਸਰਕਾਰ ਨੇ ਕੁਝ ਉਦਯੋਗਪਤੀਆਂ ਦਾ ਮਾਫ ਕਰਜ਼ ਕੀਤਾ।ਇਸ ਰਕਮ ਨਾਲ ਕੋਰੋਨਾ ਕਾਲ ‘ਚ 11 ਕਰੋੜ ਜ਼ਰੂਰਤਮੰਦ
ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦਿੱਤੇ ਜਾ ਸਕਦੇ ਸੀ।ਮੋਦੀ ਜੀ ਦੇ ਵਿਕਾਸ ਦੀ ਅਸਲੀਅਤ ਇਹ ਹੈ!ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ਪੀਐੱਮ ਮੋਦੀ ਦੇ ‘ਅਸੱਤਿਆਗ੍ਰਹਿ’ ਦੇ ਲੰਬੇ ਇਤਿਹਾਸ ਕਾਰਨ ਕਿਸਾਨਾਂ ਨੂੰ ਹੁਣ ਉਨ੍ਹਾਂ ‘ਤੇ ਭਰੋਸਾ ਨਹੀਂ ਰਿਹਾ ਹੈ।ਉਨਾਂ੍ਹ ਨੇ ਕਿਹਾ ਸੀ ਕਿ ਪੀਐੱਮ ਮੋਦੀ ਨੇ ਹਰ ਬੈਂਕ ਖਾਤੇ ‘ਚ 15 ਲੱਖ ਅਤੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਆਖਿਰ ‘ਚ ਕੀ ਹੋਇਆ।ਕਾਂਗਰਸ ਨੇਤਾ ਨੇ ਕਿਹਾ ਕਿ ਪੀਐੱਮ ਮੋਦੀ ਨੇ ਕਿਹਾ ਸੀ ਕਿ ਮੈਨੂੰ 50 ਦਿਨ ਦਾ ਸਮਾਂ ਦਿਉ ਸਭ ਠੀਕ ਕਰ ਦਿਆਂਗਾ।ਪੀਐੱਮ ਮੋਦੀ ਨੇ ਕਿਹਾ ਸੀ ਕਿ ਅਸੀਂ 21 ਦਿਨਾਂ ‘ਚ ਕੋਰੋਨਾ ਵਿਰੁੱਧ ਯੁੱਧ ਜਿੱਤਾਂਗੇ।ਪਰ ਕੀ ਇਹ ਹੋ ਸਕਿਆ।ਪੀਐੱਮ ਨੇ ਕਿਹਾ ਸੀ ਕਿ ਨਾ ਤਾਂ ਸਾਡੇ ਖੇਤਰ ‘ਚ ਕਿਸੇ ਨੇ ਘੁਸਪੈਠ ਕੀਤੀ ਹੈ ਅਤੇ ਨਾ ਹੀ ਕੋਈ ਕਰੇਗਾ।ਪੀਐੱਮ ਦੇ ਝੂਠ ਦੇ ਲੰਬੇ ਇਤਿਹਾਸ ਦੇ ਕਾਰਨ ਕਿਸਾਨਾਂ ਨੂੰ ਉਨ੍ਹਾਂ ‘ਤੇ ਭਰੋਸਾ ਨਹੀਂ ਰਿਹਾ ਹੈ।
ਕੇਂਦਰ ਨਾਲ ਹੋਈ ਮੀਟਿੰਗ ਦੇ ਬਾਅਦ ਦਿੱਲੀ ਮੋਰਚੇ ਦੀ ਸਟੇਜ਼ ਤੋਂ ਕਿਸਾਨ ਆਗੂ LIVE…