congress leader rahul gandhi: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨਵੇਂ ਸਾਲ ਦੇ ਮੌਕੇ ਆਪਣੇ ਕੁਝ ਵੱਖਰੇ ਅੰਦਾਜ਼ ‘ਚ ਦੇਸ਼ ਵਾਸੀਆਂ ਅਤੇ ਦਿੱਲੀ ਦੀਆਂ ਬਰੂਹਾਂ ‘ਤੇ ਹੱਕਾਂ ਲਈ ਡਟੇ ਕਿਸਾਨਾਂ ਸ਼ੁਭਕਾਮਨਾਵਾਂ ਦਿੱਤੀਆਂ।ਰਾਹੁਲ ਗਾਂਧੀ ਨਵੇਂ ਸਾਲ ਮੌਕੇ ਕਿਸਾਨਾਂ ਦਾ ਪੱਖ ਰੱਖਦੇ ਹੋਏ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।ਰਾਹੁਲ ਗਾਂਧੀ ਨੇ ਨਵੇਂ ਸਾਲ ‘ਤੇ ਉਨ੍ਹਾਂ ਲੋਕਾਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਸਾਡੇ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਅਤੇ
ਦੇਸ਼ ਲਈ ਬਲੀਦਾਨ ਦਿੱਤਾ।ਉਨ੍ਹਾਂ ਕਿਹਾ ਕਿ ਮੈਂ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ, ਮਜ਼ਦੂਰਾਂ ਨਾਲ ਦਿਲੋਂ ਜੁੜਿਆ ਹਾਂ।ਜਾਣਕਾਰੀ ਮੁਤਾਬਕ ਰਾਹੁਲ ਇਨੀਂ ਦਿਨੀਂ ਵਿਦੇਸ਼ੀ ਦੌਰੇ ‘ਤੇ ਹਨ।ਪਿਛਲੀ ਦਿਨੀਂ ਉਨਾਂ ਕਿਹਾ ਸੀ ਕਿ ਉਹ ਇਟਲੀ ਆਪਣੀ ਨਾਨੀ ਨੂੰ ਮਿਲਣ ਗਏ ਹਨ।ਉਹ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕਰਦੇ ਹੋਏ ਕਈ ਵਾਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧ ਚੁੱਕੇ ਹਨ।ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, ”ਮੈਂ ਦਿਲੋਂ ਉਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਹਾਂ, ਜੋ ਸਨਮਾਨ ਅਤੇ ਮਾਣ ਨਾਲ ਆਪਣੇ ਹੱਕਾਂ,ਮੰਗਾਂ ਲਈ ਲੜ ਰਹੇ।ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ।”
35 ਰੁਪਏ ਦਾ ਪੈਂਦਾ ਤੇਲ, ਇਸ ਮੋਟਰਸਾਈਕਲ ਨੇ ਸਿੰਘੂ ਬਾਰਡਰ ‘ਤੇ ਪਾਈ ਧੱਕ ਦੇਖੋ ਪੰਜਾਬੀ ਦੀ ਗਰਜ਼…