congress leader shashi tharoor: ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਭਾਰਤ ਦੀ ਜੀਡੀਪੀ ਦੇ ਸਾਲ 2017 ਤੋਂ 2019-20 ਤੱਕ ਦੇ ਅੰਕੜੇ ਦੀ ਤੁਲਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦਾੜੀ ਨਾਲ ਕੀਤੀ ਹੈ।ਉਨ੍ਹਾਂ ਨੇ ਇੱਕ ਰੋਚਕ ਟਵੀਟ ਕਰਦੇ ਹੋਏ ਪੀਐੱਮ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਇਸ ਟਵੀਟ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪੰਜ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ‘ਚ ਉਨ੍ਹਾਂ ਦੀ ਦਾੜੀ ਦੇ ਵੱਖ-ਵੱਖ ਸਾਈਜ਼ ਦਿਸ ਰਹੇ ਹਨ।ਇੱਕ ਗ੍ਰਾਫਿਕਸ ਦੇ ਨਾਲ ਇਹ ਟਵੀਟ ਕੀਤਾ ਗਿਆ ਹੈ।ਗ੍ਰਾਫਿਕਸ ‘ਚ ਦਿਖਾਇਆ ਗਿਆ ਹੈ ਕਿ ਸਾਲ 2017-18 ਦੀ ਚੌਥੀ ਤਿਮਾਹੀ ‘ਚ ਭਾਰਤ ਦੀ ਜੀਡੀਪੀ 8.1 ਫੀਸਦੀ ਸੀ।ਜੋ ਕਿ 2019-20 ਦੀ ਦੂਜੀ ਤਿਮਾਹੀ ‘ਚ ਡਿੱਗ ਕੇ 4.5 ਰਹਿ ਗਈ ਹੈ।
ਇਸ ਟਵੀਟ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ, ‘ਇਸ ਨੂੰ ਕਹਿੰਦੇ ਹਨ ਗ੍ਰਾਫਿਕਸ ਇਲੈਸਟ੍ਰੇਸ਼ਨ ਦੇ ਮਾਇਨੇ:ਦੱਸਣਯੋਗ ਹੈ ਕਿ ਦੇਸ਼ ਦੇ ਸਕਲ ਘਰੇਲੂ ਉਤਪਾਦ (ਜੀਡੀਪੀ) ਚਾਲੂ ਵਿੱਤੀ ਸਾਲ ਦੀ ਦਸੰਬਰ ‘ਚ ਸਮਾਪਤ ਤਿਮਾਹੀ ਦੇ ਦੌਰਾਨ ਸਕਾਰਾਤਮਕ ਹੋ ਕੇ 1.3 ਫੀਸਦੀ ‘ਤੇ ਪਹੁੰਚ ਸਕਦੀ ਹੈ।ਇਸ ਤੋਂ ਪਹਿਲਾਂ ਦੀਆਂ ਦੋ ਤਿਮਾਹੀਆਂ ਦੇ ਦੌਰਾਨ ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਕਾਰਨ ਇਸ ‘ਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ।ਇਕ ਰਿਪੋਰਟ ‘ਚ ਇਹ ਕਿਹਾ ਗਿਆ ਹੈ।ਚਾਲੂ ਵਿੱਤੀ ਸਾਲ ਦੀ ਦਸੰਬਰ ‘ਚ ਤਿਮਾਹੀ ਦੇ ਜੀਡੀਪੀ ਅੰਕੜੇ ਸਰਕਾਰ ਸ਼ੁੱਕਰਵਾਰ ਨੂੰ ਜਾਰੀ ਕਰੇਗੀ।
BREAKING NEWS! Ajay Devgn ਨੂੰ ਘੇਰ ਕੇ ਲਾਹਣਤਾਂ ਪਾਉਣ ਵਾਲਾ Nihang Sinhg ਖਿਲਾਫ ਦੇਖੋ ਕੀ ਹੋਈ ਕਾਰਵਾਈ