congress meeting dissenting leaders wanted: ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੇ ਨਾਲ ਸ਼ਨੀਵਾਰ ਨੂੰ ਬੈਠਕ ਕੀਤੀ।ਸੋਨੀਆ ਗਾਂਧੀ ਦੀ ਰਿਹਾਇਸ਼ ‘ਤੇ ਹੋਈ ਮੀਟਿੰਗ ‘ਚ ਪਾਰਟੀ ਦੇ 20 ਨੇਤਾ ਸ਼ਾਮਲ ਹੋਏ।ਜਾਣਕਾਰੀ ਮੁਤਾਬਕ ਇਸ ਬੈਠਕ ‘ਚ ਕਾਂਗਰਸ ਦੇ ਅਸੰਤੁਸ਼ਟ ਨੇਤਾਵਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲਣੀ ਚਾਹੀਦੀ ਹੈ।ਇਸ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਜੋ ਭੂਮਿਕਾ ਤੈਅ ਕਰੇਗੀ, ਉਸ ਨੂੰ ਨਿਭਾਉਂਗਾ, ਉਨਾਂ੍ਹ ਨੇ ਕਿਹਾ ਕਿ ਚੋਣਾਂ ‘ਚ ਤੈਅ ਕਰਾਂਗੇ ਕਿ ਨੇਤਾ ਕੌਣ ਹੋਵੇਗਾ।ਕਾਂਗਰਸ ਦੀ ਇਹ ਅਹਿਮ ਮੀਟਿੰਗ ਕਰੀਬ 5 ਘੰਟੇ ਚੱਲੀ।ਇਸ ‘ਚ ਪਾਰਟੀ ਨੂੰ ਮਜ਼ਬੂਤ ਬਣਾਉਣ ਦੇ ਮਸਲੇ ‘ਤੇ ਚਰਚਾ ਹੋਈ।ਕਾਂਗਰਸ ਨੇਤਾ ਪਵਨ ਬਾਂਸਲ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਨੂੰ ਲੈ ਕੇ ਨੇਤਾਵਾਂ ਵਿਚਾਲੇ ਕਈ ਅਸੰਤੁਸ਼ਟ ਨਹੀਂ ਹੈ।ਬੈਠਕ ‘ਚ ਕਾਂਗਰਸ ਪ੍ਰਧਾਨ
ਸੋਨੀਆ ਗਾਂਧੀ ਨੇ ਕਿਹਾ ਕਿ ਅਸੀਂ ਇੱਕ ਵੱਡਾ ਪਰਿਵਾਰ ਹਾਂ।ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।ਸੋਨੀਆ ਗਾਂਧੀ ਨੇ ਕਿਹਾ ਕਿ ਅਸੀਂ ਅੰਤਿਮ ਫੈਸਲਾ ਕਰਾਂਗੇ।ਜਿਸ ‘ਚ ਬੀਜੇਪੀ ਨਾਲ ਲੜਨ ਲਈ ਰਣਨੀਤੀ ਬਣਾਈ ਜਾਵੇਗੀ।ਇਸ ਮੀਟਿੰਗ ‘ਚ ਪਾਰਟੀ ਦੇ ਸੀਨੀਅਰ ਨੇਤਾ ਵੀ ਪਹੁੰਚੇ।ਇਨ੍ਹਾਂ ‘ਚ ਪੀਐੱਮ ਮਨਮੋਹਨ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪ੍ਰਿਥਵੀਰਾਜ ਚੌਹਾਨ,ਪੀ ਚਿਦਾਂਬਰਮ, ਭੁਪਿੰਦਰ ਸਿੰਘ ਹੁੱਡਾ, ਅੰਬਿਕਾ ਸੋਨੀ, ਮਨੀਸ਼ ਤਿਵਾਰੀ, ਗੁਲਾਮ ਨਬੀ ਆਜ਼ਾਦ,ਆਨੰਦ ਸ਼ਰਮਾ, ਕਮਲਨਾਥ ਆਦਿ ਸ਼ਾਮਲ ਹੋਏ।ਕਾਂਗਰਸ ਦੇ ਅੰਦਰੂਨੀ ਕਲੇਸ਼ ‘ਤੇ ਲਗਾਮ ਲਗਾਉਣ ਅਤੇ ਪਾਰਟੀ ਦੇ ਨਵੇਂ ਪ੍ਰਧਾਨ ਦੇ ਚੋਣਾਵ ਦੀਆਂ ਚੁਣੌਤੀਆਂ ਦਾ ਰਾਹ ਕੱਢਣ ਲਈ ਸੋਨੀਆ ਗਾਂਧੀ ਨੇ ਇਹ ਮੀਟਿੰਗ ਬੁਲਾਈ ਸੀ।ਸੋਨੀਆ ਗਾਂਧੀ ਨੇ ਇਸ ਬੈਠਕ ‘ਚ ਪਾਰਟੀ ਦੇ ਉਨ੍ਹਾਂ ਨਾਰਾਜ਼ ਨੇਤਾਵਾਂ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਨੇ ਚਾਰ ਮਹੀਨੇ ਪਹਿਲਾਂ ਕਾਂਗਰਸ ਪ੍ਰਧਾਨ ਨੂੰ ਚਿੱਠੀ iਲ਼ਖ ਕੇ ਪਾਰਟੀ ਅਗਵਾਈ ‘ਤੇ ਸਵਾਲ ਚੁੱਕੇ ਸਨ।
ਕਿਸਾਨਾਂ ਦੇ ਹੱਕ ‘ਚ ਆਈਆਂ ‘Punjab ਦੀਆਂ 70 ਮੁਲਾਜ਼ਮ ਜਥੇਬੰਦੀਆਂ’ ਦੇ ਲੱਖਾਂ ਮੁਲਾਜ਼ਮ ਸੁਣੋ ਕੀ ਕਹਿੰਦੇ…