congress mp pratap singh bajwa: ਨਵੇਂ ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਅੰਦੋਲਨ ਜਾਰੀ ਰਹਿਣ ਦੌਰਾਨ ਸੰਸਦ ‘ਚ ਵਿਰੋਧੀ ਦਲ ਸਰਕਾਰ ‘ਤੇ ਹਮਲਾਵਰ ਹਨ।ਵਿਰੋਧੀ ਖੇਤੀ ਕਾਨੂੰਨ ਅਤੇ ਉਸਦੇ ਵਿਰੁੱਧ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ਸਰਕਾਰ ਨੂੰ ਸੜਕ ਤੋਂ ਲੈ ਕੇ ਸੰਸਦ ਤੱਕ ਘੇਰਨ ‘ਚ ਜੁਟਿਆ ਹੈ।ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਰਾਜਸਭਾ ‘ਚ ਪੰਜਾਬੀ ‘ਚ ਬੋਲਦੇ ਹੋਏ ਕਿਹਾ ਕਿ ਜਿਸ ਸਮੇਂ ਇਸ ਕਾਨੂੰਨ ਨੂੰ ਲੈ ਇਸ ਸਦਨ ‘ਚ ਚਰਚਾ ਹੋ ਰਹੀ ਸੀ ਉਦੋਂ ਮੈ ਕਿਹਾ ਸੀ ਕਿ ਕਿਸਾਨਾਂ ਦੇ ਲਈ ਇਹ ਡੈੱਥ ਵਾਰੰਟ ਹੋਵੇਗਾ।ਪਰ ਸਰਕਾਰ ਨੇ ਸਾਡੀ ਗੱਲ ਨਹੀਂ ਮੰਨੀ।ਬਾਜਵਾ ਨੇ ਕਿਹਾ ਕਿ ਜਿਸ ਸਮੇਂ ਸਤੰਬਰ ‘ਚ ਤਿੰਨ ਖੇਤੀ ਕਾਨੂੰਨਾਂ ‘ਤੇ ਰਾਜਸਭਾ ‘ਚ ਚਰਚਾ ਹੋ ਰਹੀ ਸੀ।
ਉਦੋਂ ਮੈਂ ਇਹ ਕਿਹਾ ਸੀ ਕਿ ਕਿਸਾਨਾਂ ਦੇ ਲਈ ਡੈੱਥ ਵਾਰੰਟ ਹੈ ਅਤੇ ਉਹ ਕਦੇ ਨਹੀਂ ਮੰਨਣਗੇ।ਸਾਨੂੰ ਵੋਟਾਂ ਦੀ ਮੰਗ ਕੀਤੀ ਸੀ ਪਰ, ਸਰਕਾਰ ਨਹੀਂ ਮੰਨੀ।ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਧੋਖੇ ਨਾਲ ਸਰਕਾਰ ਨੇ ਕਾਨੂੰਨ ਪਾਸ ਕਰਵਾ ਲਿਆ।ਬਾਜਵਾ ਨੇ 12 ਸੰਸਦ ਮੈਂਬਰਾਂ ਦੇ ਗਾਜ਼ੀਪੁਰ ਬਾਰਡਰ ‘ਤੇ ਜਾਣ ਦੀ ਆਗਿਆ ਨਾ ਦਿੱਤੇ ਜਾਣ ਦਾ ਮੁੱਦਾ ਵੀ ਚੁੱਕਿਆ।ਸੰਸਦ ‘ਚ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀਆਂ ਦੇ ਹੰਗਾਮੇ ਦੌਰਾਨ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਰਾਜਸਭਾ ‘ਚ ਆਪਣੀ ਗੱਲ ਰੱਖਣਗੇ।
ਸਿੰਘੂ ਬਾਡਰ ਤੇ ਪੁਲਿਸ ਦੀ ਬੇਰਿਗੇਟਿੰਗ ਦੇੱਖ ਕੇ ਲਗਦਾ ਜਿੱਦਾ ਕਿਸਾਨੀ ਸੰਘਰਸ਼ ਨਾ ਹੋਕੇ ਪਾਕਿਸਤਾਨ ਦਾ ਬਾਡਰ ਹੋਵੇ