ਕਾਂਗਰਸ ਸ਼ੁੱਕਰਵਾਰ ਯਾਨੀ ਕੇ ਅੱਜ 11 ਜੂਨ ਨੂੰ ਦੇਸ਼ ਭਰ ਦੇ ਪੈਟਰੋਲ ਪੰਪਾਂ ‘ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੇ ਵਿਰੋਧ ਵਿੱਚ ਪ੍ਰਤੀਕ ਪ੍ਰਦਰਸ਼ਨ ਕਰੇਗੀ।
ਪਾਰਟੀ ਦੇ ਜਨਰਲ ਸੱਕਤਰ ਕੇਸੀ ਵੇਣੂਗੋਪਾਲ ਨੇ ਕਿਹਾ, ਬੇਮਿਸਾਲ ਆਰਥਿਕ ਮੰਦੀ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ, ਮਹਿੰਗਾਈ ਅਤੇ ਬੇਰੁਜ਼ਗਾਰੀ ਆਦਿ ਵਰਗੇ ਲੋਕ ਹਿੱਤਾਂ ਨਾਲ ਜੁੜੇ ਮੁੱਦੇ ਵਿਰੋਧ ਪ੍ਰਦਰਸ਼ਨ ਦੌਰਾਨ ਉਠਾਏ ਜਾਣਗੇ। ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਵਾਸੀ 15 ਮਹੀਨਿਆਂ ਤੋਂ ਕੋਰੋਨਾ ਨਾਲ ਲੜ ਰਹੇ ਹਨ।
ਇੱਕ ਪ੍ਰੈਸ ਕਾਨਫਰੰਸ ਵਿੱਚ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਚੌਧਰੀ ਨੇ ਕਿਹਾ ਕਿ ਅੱਜ ਕੋਵਿਡ ਮਹਾਮਾਰੀ, ਲੋਕਾਂ ਨੂੰ ਮੁਫਤ ਟੀਕਾਕਰਨ, ਵੱਧ ਰਹੀ ਮਹਿੰਗਾਈ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਨਿਰੰਤਰ ਵਾਧਾ, ਆਬਕਾਰੀ ਡਿਊਟੀ ਅਤੇ ਵੈਟ ਦੀ ਵੱਧ ਤੋਂ ਵੱਧ ਪ੍ਰਤੀਸ਼ਤਤਾ, ਗੈਸ ਸਿਲੰਡਰ, ਸਫਾਈ ਕਰਮਚਾਰੀਆਂ ਦੇ ਅਧਿਕਾਰਾਂ ਦੀ ਲੜਾਈ, ਦੇਸ਼ ਦੀ ਵਿਗੜ ਰਹੀ ਆਰਥਿਕਤਾ ਅਤੇ ਮੋਦੀ-ਕੇਜਰੀਵਾਲ ਵਿਚਾਲੇ ਆਪਸੀ ਲੜਾਈ ਕਾਰਨ ਦੇਸ਼ ਦਾ ਲੋਕਾਂ ਦਾ ਹਾਲ ਪੂਰੀ ਤਰ੍ਹਾਂ ਬੇਹਾਲ ਹੈ। ਜਨਤਾ ਦੁਖੀ ਹੋ ਗਈ ਹੈ। ਅਜਿਹੀ ਸਥਿਤੀ ਵਿੱਚ ਹੁਣ ਕਾਂਗਰਸ ਸੜਕਾਂ ‘ਤੇ ਉਤਰੇਗੀ ਅਤੇ ਦੋਵਾਂ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਕਰੇਗੀ।
ਇਹ ਵੀ ਪੜ੍ਹੋ : ਘੱਟ ਰਹੀ ਹੈ ਕੋਰੋਨਾ ਦੀ ਰਫਤਾਰ, ਦੇਸ਼ ਵਿੱਚ ਲਗਾਤਾਰ ਚੌਥੇ ਦਿਨ 1 ਲੱਖ ਤੋਂ ਘੱਟ ਮਾਮਲੇ ਆਏ ਸਾਹਮਣੇ ਤੇ 24 ਘੰਟਿਆਂ ਦੌਰਾਨ 3403 ਮੌਤਾਂ
ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਚੌਧਰੀ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਓਦੋ ਭਾਜਪਾ ਦੇ ਸਾਰੇ ਆਗੂ, ਜੋ ਅੱਜ ਕੇਂਦਰ ਸਰਕਾਰ ਵਿੱਚ ਮੰਤਰੀ ਵਜੋਂ ਬੈਠੇ ਹਨ, ਦਿੱਲੀ ਦੀਆਂ ਸੜਕਾਂ ‘ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਜੇਲ੍ਹ ਭਰੋ ਅੰਦੋਲਨ ਕਰਦੇ ਸੀ। ਉਨ੍ਹਾਂ ਕਿਹਾ ਕਿ ਅੱਜ ਉਹ ਸਾਰੇ ਆਗੂ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਉੱਤੇ ਚੁੱਪ ਹਨ, ਉਹ ਵੀ ਜਦੋਂ ਕੱਚੇ ਤੇਲ ਦੀ ਕੀਮਤ ਘੱਟ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਨਿਰਦੇਸ਼ਾਂ ‘ਤੇ, ਕਾਂਗਰਸ ਪਾਰਟੀ ਨੇ ਇਸ ਜਨਤਕ ਲੁੱਟ ਵਿਰੁੱਧ 11 ਜੂਨ ਨੂੰ ਸਮੁੱਚੇ ਪੈਟਰੋਲ ਪੰਪਾਂ ਦੇ ਸਾਹਮਣੇ ਦੇਸ਼ ਵਿਆਪੀ ਪ੍ਰਤੀਕਤਮਕ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਹੈ ਅਤੇ ਬਾਲਣ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੂੰ ਤੁਰੰਤ ਵਾਪਿਸ ਲੈਣ ਦੀ ਮੰਗ ਕੀਤੀ ਹੈ।
ਇਹ ਵੀ ਦੇਖੋ : 17 ਸਾਲ ਬੇਖੌਫ ਘੁੰਮਦਾ ਰਿਹਾ ਗੈਂਗਸਟਰ ਜੈਪਾਲ ਭੁੱਲਰ, ਜਦੋਂ ਪੁਲਿਸ ਵਾਲੇ ਮਾਰੇ ਤਾਂ ਪੁਲਿਸ ਨੇ 17 ਦਿਨ ਨੀ ਟੱਪਣ ਦਿੱਤੇ