congress protested against agriculture laws in delhi: ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਅੰਦੋਲਨ ਦਾ ਇੰਡੀਅਨ ਯੂਥ ਕਾਂਗਰਸ ਨੇ ਸਮਰਥਨ ਕੀਤਾ ਹੈ।ਅੰਦੋਲਨਕਾਰੀ ਕਿਸਾਨਾਂ ਦੇ ਨਾਲ ਇੱਕਜੁਟਤਾ ਜਾਹਿਰ ਕਰਨ ਲਈ ਸੰਗਠਨ ਦੇ ਕਾਰਜਕਰਤਾਵਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।ਪ੍ਰਦਰਸ਼ਨ ਦੇ ਦੌਰਾਨ ਯੂਥ ਕਾਂਗਰਸ ਦੇ ਵਰਕਰਾਂ ਨੇ ਸਰਕਾਰ ‘ਤੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਗਾਉਂਦਿਆਂ ਹੋਏ ਖੂਬ ਨਾਅਰੇਬਾਜ਼ੀ ਕੀਤੀ।ਯੂਥ ਕਾਂਗਰਸ ਵਰਕਰਾਂ ਨੇ ਵਿਰੋਧ ਪ੍ਰਦਰਸ਼ਨ ਦਿੱਲੀ ‘ਚ ਸ਼ਾਸਤਰੀ ਭਵਨ ਦੇ ਕੋਲ ਯੂਥ ਕਾਂਗਰਸ ਦੇ ਮੁਖ ਦਫਤਰ ਦੇ ਗੇਟ ਦੇ ਕੋਲ ਪ੍ਰਦਰਸ਼ਨ ਕੀਤਾ।ਇਸ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਂ ਨੂੰ ਖੇਤੀ ਭਵਨ ਦੇ ਬਾਹਰ ਕਰਨ ਦੀ ਗੱਲ ਕੀਤੀ ਗਈ ਸੀ ਪਰ ਸੁਰੱਖਿਆ ਕਾਰਨਾਂ ਦੇ ਚੱਲਦਿਆਂ ਪ੍ਰਦਰਸ਼ਨਕਾਰੀਆਂ ਨੂੰ ਖੇਤੀ ਭਵਨ ਤੱਕ ਜਾਣ ਦੀ ਆਗਿਆ ਨਹੀਂ ਸੀ।ਜਿਸ ਤੋਂ ਬਾਅਦ ਯੂਥ ਕਾਂਗਰਸ ਵਰਕਰਾਂ
ਨੇ ਯੂਥ ਕਾਂਗਰਸ ਦਫਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰ ਕੇ ਕਿਸਾਨਾਂ ਦੇ ਪ੍ਰਤੀ ਸਮਰਥਨ ਜਤਾਇਆ।ਪ੍ਰਦਰਸ਼ਨਕਾਰੀ ਵਰਕਰਾਂ ਨੇ ਮੋਦੀ ਸਰਕਾਰ ਦੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਉਸ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।ਉਨਾਂ੍ਹ ਨੇ ਧਰਨਾ ਪ੍ਰਦਰਸ਼ਨ ‘ਤੇ ਬੈਠੇ ਅੰਦੋਲਨ ਕਾਰੀ ਕਿਸਾਨਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਲਈ ਸਿੱਧਾ ਸਿੱਧਾ ਮੋਦੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ।ਪ੍ਰਦਰਸ਼ਨ ਦੌਰਾਨ ਉਨਾਂ੍ਹ ਨੇ ਜੈ ਜਵਾਨ ਜੈ ਕਿਸਾਨ ਅਤੇ ਕਿਸਾਨ ਵਿਰੋਧੀ ਮੋਦੀ ਸਰਕਾਰ ਅਜਿਹੇ ਨਾਅਰੇ ਵੀ ਲਗਾਏ।ਯੂਥ ਕਾਂਗਰਸ ਦੇ ਵਰਕਰਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ।ਉਨਾਂ੍ਹ ਨੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਅਤੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਵਾਲਾ ਦੱਸਿਆ।ਪ੍ਰਦਰਸ਼ਨਾਰੀ ਵਰਕਰਾਂ ਨੇ ਸਰਕਾਰ ਦੀ ਨੀਅਤ ‘ਤੁ ਸਵਾਲ ਚੁੱਕਦਿਆਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਲਈ ਕਾਨੂੰਨ ਲਿਆਂਦੇ ਗਏ ਹਨ, ਉਹ ਇਹ ਕਾਲੇ ਕਾਨੂੰਨ ਨਹੀਂ ਚਾਹੁੰਦੇ ਤਾਂ ਫਿਰ ਸਰਕਾਰ ਜਬਰਦਸਤੀ ਕਾਨੂੰਨ ਕਿਉਂ ਥੋਪ ਰਹੀ ਹੈ।
ਇਸ ਸਰਦਾਰ ਨੇ ਉਦੇੜ ਦਿੱਤੀ ਮੋਦੀ ਸਰਕਾਰ, ਸੁਣੋ ਦੱਸ ਦਿੱਤੀਆਂ ਸਾਰੀਆਂ ਅੰਦਰਲੀਆਂ ਗੱਲਾਂ !…