congress senior leader kapil sibbal: ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਿਆ ਹੈ ਅਤੇ ਉਸ ਬਿਆਨ ਦੀ ਨਿੰਦਾ ਕੀਤੀ ਹੈ ਜਿਸ ‘ਚ ਪੀਐੱਮ ਨੇ ਬੀਤੇ ਦਿਨ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਤਿੰਨ ਵੱਡੇ ਝੂਠ ਫੈਲਾਏ ਜਾ ਰਹੇ ਹਨ।ਸਿੱਬਲ ਨੇ ਪੀਐੱਮ ‘ਤੇ ਹਮਲਾ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਦਰਦ ਸਮਝੋ।ਇੰਨਾ ਹੀ ਨਹੀਂ ਉਨਾਂ੍ਹ ਨੇ ਪੀਐੱਮ ‘ਤੇ ਹੀ ਤਿੰਨ ਵੱਡੇ ਝੂਠ ਬੋਲਣ ਦਾ ਦੋਸ਼ ਲਾਇਆ ਹੈ।ਸਿੱਬਲ ਨੇ ਪੀਐੱਮ ਮੋਦੀ ‘ਤੇ ਨੋਟਬੰਦੀ, ਕੋਰੋਨਾ ਅਤੇ ਚੀਨ ਦੇ ਮੁੱਦੇ ‘ਤੇ ਦੇਸ਼ ਨਾਲ ਤਿੰਨ ਇਤਿਹਾਸਕ ਝੂਠ ਬੋਲਣ ਦਾ ਦੋਸ਼ ਲਗਾਇਆ ਹੈ।ਕਪਿਲ ਸਿੱਬਲ
ਨੇ ਪੀਐੱਮ ‘ਤੇ ਦੋਸ਼ ਲਗਾਉਂਦਿਆਂ ਹੋਏ ਟਵਿੱਟਰ ‘ਤੇ ਲਿਖਿਆ ਹੈ, ਪ੍ਰਧਾਨ ਮੰਤਰੀ ਜੀ, ਫਾਰਮ ਕਾਨੂੰਨ ਤਿੰਨ ਵੱਡੇ ਝੂਠ ਫੈਲਾਏ ਜਾ ਰਹੇ ਹਨ।ਕਿਸਾਨਾਂ ਦਾ ਦਰਦ ਸਮਝੋ, ਉਹ ਰਾਜਨੀਤੀ ਨਹੀਂ ਹੈ, ਤਿੰਨ ਇਤਿਹਾਸਕ ਝੂਠ ਕਿਸਨੇ ਬੋਲੇ ਨੋਟਬੰਦੀ, ਪੰਜਾਹ ਦਿਨ ਦੇ ਬਾਅਦ ਠੀਕ ਹੋ ਜਾਵੇਗਾ.. ਕੋਰੋਨਾ , ਸਿਰਫ 21 ਦਿਨ ਰੁਕੋ, ਚਾਈਨਾ ਸਾਡੀ ਜਮੀਨ ‘ਚ ਚੀਨ ਦਾ ਕਬਜ਼ਾ ਨਹੀਂ ਹੈ।ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨੇ ਕੱਲ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਸੰਬੋਧਿਤ ਕੀਤਾ ਸੀ।ਇਸ ਦੌਰਾਨ ਉਨਾਂ੍ਹ ਨੇ ਦੋਸ਼ ਲਗਾਇਆ ਸੀ ਕਿ ਦੇਸ਼ ਦੀ ਵਿਰੋਧੀ ਪਾਰਟੀਆਂ ਕਾਨੂੰਨਾਂ ਨੂੰ ਲੈ ਕੇ ਗੁੰਮਰਾਹ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਤਿੰਨ ਵੱਡੇ ਝੂਠ ਬੋਲ ਰਹੀ ਹੈ।ਪੀਐੱਮ ਨੇ ਕਿਹਾ ਸੀ ਕਿ ਇਹ ਝੂਠ ਏਪੀਐੱਮਸੀ ਭਾਵ ਖੇਤੀ ਮੰਡੀਆਂ ਨੂੰ ਲੈ ਕੇ ਹੈ ਕਿ ਮੰਡੀਆਂ ਬੰਦ ਹੋ ਜਾਣਗੀਆਂ।ਉਨਾਂ੍ਹ ਨੇ ਕਿਹਾ ਕਿ ਕਿਸਾਨਾਂ ਨੂੰ ਹੁਣ ਇਹ ਛੂਟ ਹੋਵੇਗੀ ਕਿ ਉਹ ਆਪਣੀ ਉਪਜ ਮੰਡੀ ‘ਚ ਜਾਂ ਕਦੇ ਵੀ ਵੇਚ ਸਕਣ।
ਨਾ ਮੈ ਮਰਦ, ਨਾ ਮੈ ਔਰਤ, ਫਿਰ ਵੀ ਮੋਦੀ ਸਰਕਾਰ ਨਾਲ ਲੜਾਈ ਕਰ ਰਹੀ ਹਾਂ, ਤਾਂ ਤੁਸੀ ਕਿਊ ਨੀ?