ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ‘ਤੇ ਦੋਹਰੇ ਮਾਪਦੰਡ ਅਪਣਾਉਣ ਅਤੇ ਦੇਸ਼ ਨੂੰ ਵਹਿਮ ‘ਚ ਰੱਖਣ ਦਾ ਦੋਸ਼ ਲਗਾਇਆ ਹੈ।
ਪਾਰਟੀ ਦੇ ਬੁਲਾਰੇ ਗੌਰਵ ਵੱਲਭ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਕਿਹਾ, ‘ਪੀਐੱਮ ਨੇ ਇਟਲੀ ਦੀ ਕੰਪਨੀ ਅਗਸਤਾ ਵੈਸਟਲੈਂਡ ਬਾਰੇ ਕਿਹਾ ਸੀ ਕਿ ਇਹ ਭ੍ਰਿਸ਼ਟ ਕੰਪਨੀ ਹੈ। ਇਸ ਤੋਂ ਬਾਅਦ ਮੋਦੀ ਸਰਕਾਰ ਨੇ ਇਸ ਕੰਪਨੀ ਨੂੰ ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ। ਹੁਣ ਮੋਦੀ ਸਰਕਾਰ ਨੇ ਇਸ ਕੰਪਨੀ ਤੋਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਗੌਰਵ ਵੱਲਭ ਨੇ ਕਿਹਾ, ‘ਪੀਐਮ ਮੋਦੀ ਹੁਣੇ ਹੀ ਇਟਲੀ ਗਏ ਸਨ। ਮੀਟਿੰਗ ਵਿੱਚ ਅਗਸਤਾ ਵੈਸਟਲੈਂਡ ਕੰਪਨੀ ਬਾਰੇ ਚਰਚਾ ਹੋਈ। ਇਸ ਮੀਟਿੰਗ ਵਿੱਚ ਅਜੀਤ ਡੋਭਾਲ ਅਤੇ ਵਿਦੇਸ਼ ਮੰਤਰੀ ਜੈਸ਼ੰਕਰ ਵੀ ਸ਼ਾਮਿਲ ਹੋਏ। ਪ੍ਰਧਾਨ ਮੰਤਰੀ ਦੇ ਭਾਰਤ ਆਉਣ ਤੋਂ ਤੁਰੰਤ ਬਾਅਦ ਇਸ ਕੰਪਨੀ ਤੋਂ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ।
ਕਾਂਗਰਸ ਬੁਲਾਰੇ ਨੇ ਸਵਾਲ ਕੀਤਾ, ‘ਪ੍ਰਧਾਨ ਮੰਤਰੀ ਦੇਸ਼ ਨੂੰ ਦੱਸਣ ਕਿ ਕੀ ਇਹ ਕੰਪਨੀ ਹੁਣ ਭ੍ਰਿਸ਼ਟ ਹੈ ਜਾਂ ਨਹੀਂ? ਕੀ ਮੋਦੀ ਝੂਠ ਬੋਲਣ ਲਈ ਮਾਫੀ ਮੰਗਣਗੇ ? ਇਸ ਕੰਪਨੀ ਵਿਰੁੱਧ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜਾਂਚ ਜਾਰੀ ਰਹੇਗੀ ਜਾਂ ਬੰਦ ਕੀਤੀ ਜਾਵੇਗੀ। ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਸ ਗੁਪਤ ਸੌਦੇ ਵਿੱਚ ਕੀ ਹੋਇਆ, ਦੇਸ਼ ਜਾਣਨਾ ਚਾਹੁੰਦਾ ਹੈ। ‘ ਉਨ੍ਹਾਂ ਕਿਹਾ ਕਿ, ‘ਅਸੀਂ ਪਹਿਲਾਂ ਕਿਹਾ ਸੀ – ਚੋਰ ਮਚਾਏ ਸ਼ੋਰ। ਇਹ ਅੱਜ ਸਾਬਿਤ ਹੋ ਗਿਆ ਹੈ।’
ਵੀਡੀਓ ਲਈ ਕਲਿੱਕ ਕਰੋ -: