congress to shiv sena: ਮਹਾਰਾਸ਼ਟਰ ‘ਚ ਊਧਵ ਠਾਕਰੇ ਸਰਕਾਰ ‘ਔਰੰਗਾਬਾਦ’ ਸ਼ਹਿਰ ਦਾ ਨਾਮ ਬਦਲਕੇ ਸੰਭਾਜੀਨਗਰ ਕਰਨ ਦਾ ਐਲਾਨ ਕਰ ਚੁੱਕੀ ਹੈ।ਸਰਕਾਰ ਦੇ ਇਸ ਕਦਮ ਦਾ ਸਹਿਯੋਗੀ ਕਾਂਗਰਸ ਵਿਰੋਧ ਕਰ ਰਹੀ ਹੈ।ਕਾਂਗਰਸ ਨੇਤਾ ਅਤੇ ਊਧਵ ਠਾਕਰੇ ਸਰਕਾਰ ‘ਚ ਮੰਤਰੀ ਬਾਬਾ ਸਾਹਿਬ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਉਨ੍ਹਾਂ ਦੀ ਪਾਰਟੀ ਔਰੰਗਾਬਾਦ ਸ਼ਹਿਰ ਦਾ ਨਾਮ ਬਦਲਣ ਦੇ ਕਦਮ ਦਾ ਵਿਰੋਧ ਕਰਦੀ ਹੈ।ਬਾਲਾ ਸਾਹਿਬ ਥੋਰਾਤ ਨੇ ਕਿਹਾ ਕਿ ਮਹਾਰਾਸ਼ਟਰ ‘ਚ ਐੱਮਵੀਏ ਸਰਕਾਰ ਇੱਕ ਪਾਰਟੀ ਵਲੋਂ ਨਹੀਂ ਬਣਾਈ ਗਈ ਸੀ।ਗਠਬੰਧਨ ਦੇ ਤਿੰਨਾਂ ਸਹਿਯੋਗੀਆਂ ਦੀ ਸਰਕਾਰ ਚਲਾਉਣ ਦੀ ਜਿੰਮੇਵਾਰੀ ਹੈ।ਇਹ ਤਿੰਨ ਦਲਾਂ ਵਲੋਂ ਗਠਿਤ ਸਰਕਾਰ ਹੈ।ਸਾਡੇ ਨਿਊਨਤਮ ਸਾਝਾ ਪ੍ਰੋਗਰਾਮ ‘ਚ ਸਥਾਨਾਂ ਦੇ ਨਾਮ ਬਦਲਣ ਦਾ ਕੋਈ ਉਲੇਖ ਨਹੀਂ ਹੈ।ਕਾਂਗਰਸ ਨੇਤਾ ਥੋਰਾਤ ਨੇ ਇਹ ਵੀ ਕਿਹਾ ਕਿ
ਪਾਰਟੀ ਨੂੰ ਲੱਗਦਾ ਹੈ ਕਿ ਲੋਕਾਂ ਦੀ ਤਰੱਕੀ ਅਤੇ ਵਿਕਾਸ, ਨਾਮ ਬਦਲਕੇ ਨਹੀਂ ਲਿਆਂਦੇ ਜਾ ਸਕਦੇ।ਹਾਲਾਂਕਿ,ਉਨ੍ਹਾਂ ਨੇ ਬੀਜੇਪੀ ਨੇਤਾਵਾਂ ਦੇ ਦੋਸ਼ਾਂ ਦਾ ਖੰਡਨ ਕੀਤਾ ਕਿ ਗਠਬੰਧਨ ਸਹਿਯੋਗੀਆਂ ਦੇ ਵਿਚਾਲੇ ਦਰਾੜ ਹੈ।ਦੱਸਣਯੋਗ ਹੈ ਕਿ 6 ਦਸੰਬਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕੇਂਦਰ ਸਰਕਾਰ ਨਾਲ ਛਤਰਪਤੀ ਸੰਭਾਜੀ ਮਹਾਰਾਜ ਦੇ ਨਾਮ ‘ਤੇ ਔਰੰਗਾਬਾਦ ਹਵਾਈ ਅੱਡੇ ਦਾ ਨਾਮ ਬਦਲਣ ਦੀ ਸੂਚਨਾ ਜਾਰੀ ਕਰਨ ਦੀ ਬੇਨਤੀ ਕੀਤੀ ਸੀ।ਦੂਜੇ ਪਾਸੇ ਇਸ ਮਾਮਲੇ ‘ਤੇ ਬੀਜੇਪੀ ਨੇਤਾ ਰਾਮ ਕਦਮ ਨੇ ਕਿਹਾ, ਬੀਜੇਪੀ ਅਤੇ ਮਹਾਰਾਸ਼ਟਰ ਦੇ ਲੋਕਾਂ ਦੇ ਦਬਾਅ ਦੇ ਬਾਅਦ ਮੁੱਖ ਮੰਤਰੀ ਆਪਣੇ ਟਵੀਟ ‘ਚ ਔਰੰਗਾਬਾਦ ਤੋਂ ਪਹਿਲਾਂ ਸੰਭਾਜੀਨਗਰ ਰੱਖਣ ਲਈ ਮਜ਼ਬੂਰ ਹੋਏ।ਇਹ ਮਹਾਰਾਸ਼ਟਰ ਦੇ ਲੋਕਾਂ ਦੀ ਵੱਡੀ ਜਿੱਤ ਹੈ।