ਉਦੇਪੁਰ-ਜੈਪੁਰ ਵੰਦੇ ਭਾਰਤ ਐਕਸਪ੍ਰੈਸ ਅੱਜ ਵੱਡੇ ਹਾਦਸੇ ਦਾ ਸ਼ਿਕਾਰ ਹੁੰਦੇ-ਹੁੰਦੇ ਬਚ ਗਈ ਜਿਸ ਨੂੰ ਸਵੇਰੇ ਕੁਝ ਸ਼ਰਾਰਤੀ ਅਨਸਰਾਂ ਨੇ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ। ਵੰਦੇ ਭਾਰਤ ਜੈਪੁਰ ਤੋਂ ਵਾਪਸ ਉਦੇਪੁਰ ਆ ਰਹੀ ਸੀ ਉਦੋਂ ਹੀ ਰੇਲ ਦੀਆਂ ਪਟੜੀਆਂ ‘ਤੇ ਵੱਡੀ ਗਿਣਤੀ ਵਿਚ ਪੱਥਰ ਤੇ ਲੋਹੇ ਦੀ ਸਰੀਆ ਰੱਖ ਦਿੱਤਾ ਗਿਆ ਸੀ ਜਿਸ ਨਾਲ ਵੰਦੇ ਭਾਰਤ ਟ੍ਰੇਨ ਨੂੰ ਡਿਰੇਲ ਕਰਨ ਦੀ ਕੋਸ਼ਿਸ਼ ਕੀਤੀ ਗਈ।
ਰਿਪੋਰਟ ਮੁਤਾਬਕ ਵੰਦੇ ਭਾਰਤ ਟ੍ਰੇਨ ਉਦੇਪੁਰ ਤੋਂਸਵੇਰੇ 7.50 ਵਜੇ ਰਵਾਨਾ ਹੋ ਕੇ ਚਿਤੌੜਗੜ੍ਹ ਪਹੁੰਚੀ ਸੀ। ਇਸ ਦਰਮਿਆਨ ਰਸਤੇ ਵਿਚ ਸੋਨੀਆਣਾ ਤੇ ਗੰਗਰਾਰ ਰੇਲਵੇ ਸਟੇਸ਼ਨ ਦੇ ਵਿਚ ਲੋਕੋ ਪਾਇਲਟ ਨੂੰ ਪਟੜੀਆਂ ਵਿਚ ਕੁਝ ਗੜਬੜੀ ਦੀ ਸ਼ੰਕਾ ਹੋਈ ਜਿਸ ਦੇ ਚੱਲਦੇ ਲੋਕੋ ਪਾਇਲਟ ਨੇ ਟ੍ਰੇਨ ਰੋਕ ਦਿੱਤੀ। ਜਦੋਂ ਟ੍ਰੇਨ ਤੋਂ ਉਤਰ ਕੇ ਮੁਲਾਜ਼ਮਾਂ ਨੇ ਦੇਖਿਆ ਤਾਂ ਕਾਫੀ ਦੂਰ ਤੱਕ ਟਰੈਕ ‘ਤੇ ਪੱਥਰ ਤੇ ਲੋਹੇ ਦੇ ਸਰੀਏ ਪਏ ਹੋਏ ਸਨ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਕੋਚਾਂ ਨੂੰ ਵੱਡਾ ਤੋਹਫਾ, ਤਨਖਾਹਾਂ ‘ਚ 2 ਤੋਂ ਢਾਈ ਗੁਣਾ ਕੀਤਾ ਵਾਧਾ
ਟ੍ਰੇਨ ਤੋਂ ਉਤਰ ਕੇ ਮੁਲਾਜ਼ਮਾਂ ਨੇ ਉਨ੍ਹਾਂ ਪੱਥਰਾਂ ਨੂੰਹਟਾਇਆ। ਇਸ ਦੌਰਾਨ ਵੰਦੇ ਭਾਰਤ ਐਕਸਪ੍ਰੈਸ ਵਿਚ ਬੈਠੇ ਯਾਤਰੀਆਂ ਵਿਚ ਹੜਕੰਪ ਮਚ ਗਿਆ। ਘਟਨਾ ਨੂੰ ਲੈ ਕੇ ਸਬੰਧਤ ਪੁਲਿਸ ਤੇ ਰੇਲਵੇ ਵਿਭਾਗ ਤੇ ਸੀਆਰਪੀਐੱਫ ਨੂੰ ਸੂਚਨਾ ਦਿੱਤੀ ਗਈ।ਇਸ ਦੇ ਬਾਅਦ ਮੌਕੇ ‘ਤੇ ਪੁਲਿਸ ਦੇ ਨਾਲ ਹੀ ਰੇਲਵੇ ਦੇ ਸਾਰੇ ਅਧਿਕਾਰੀ ਪਹੁੰਚ ਗਏ।
ਵੀਡੀਓ ਲਈ ਕਲਿੱਕ ਕਰੋ -: