ਮੋਤਿਹਾਰੀ ਵਿੱਚ ਕੰਟੇਨਰ ਟਰੱਕ ਟ੍ਰੇਨ ਦੇ ਇੰਜਣ ਨਾਲ ਟਕਰਾ ਗਈ। ਜਿਸ ਤੋਂ ਬਾਅਦ ਕੰਟੇਨਰ ਦਾ ਡਰਾਈਵਰ ਉਥੋਂ ਫਰਾਰ ਹੋ ਗਿਆ। ਇਸ ਦੁਰਘਟਨਾ ਦੇ ਪਿੱਛੇ ਫਾਟਕ ਮੈਨ ਦੀ ਲਾਪਰਵਾਹੀ ਦੱਸੀ ਜਾ ਰਹੀ ਹੈ। ਇਹ ਘਟਨਾ ਰਕਸੌਲ-ਨਰਕਟਿਆਗੰਜ ਰੇਲਖੰਡ ਦੇ ਫਾਟਕ ਨੰਬਰ 35 ਦੀ ਹੈ। ਜਿੱਥੇ ਰਕਸੌਲ ਤੋਂ ਨਰਕਟਿਆਗੰਜ ਵੱਲ ਜਾ ਰਹੀ ਇਲੈਕਟ੍ਰਿਕ ਲਾਈਟ ਇੰਜਣ ਨਾਲ ਕੰਟੇਨਰ ਦੀ ਟੱਕਰ ਹੋ ਗਈ। ਕੰਟੇਨਰ ਦੇ ਪਿੱਛੇ ਚੱਲ ਰਹੇ ਦੂਜੇ ਟਰੱਕ ਦੇ ਡਰਾਈਵਰ ਨੇ ਦੱਸਿਆ ਕਿ ਇਹ ਕੰਟੇਨਰ ਨੇਪਾਲ ਆਈਪੀਸੀ ਵੱਲ ਜਾ ਰਹੀ ਸੀ। ਫਾਟਕ ਖੁੱਲ੍ਹੇ ਹੋਏ ਸਨ, ਜਿਵੇਂ ਹੀ ਕੰਟੇਨਰ ਫਾਟਕ ਪਾਰ ਕਰ ਕੇ ਲਾਈਨ ‘ਤੇ ਗਿਆ ਉਹ ਇੰਜਣ ਨਾਲ ਟਕਰਾ ਗਿਆ।
ਇਸ ਸਬੰਧੀ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਰਕਸੌਲ ਸਟੇਸ਼ਨ ਤੋਂ ਟ੍ਰੇਨ ਨੂੰ ਸਟਾਟਰ ਦੇ ਦਿੱਤਾ ਗਿਆ ਸੀ। ਲਾਈਟ ਇੰਜਣ ਨੂੰ 5.25 ਵਜੇ ਰਕਸੌਲ ਜੰਕਸ਼ਨ ਤੋਂ ਰਵਾਨਾ ਕੀਤਾ ਗਿਆ ਸੀ, ਪਰ ਉੱਥੇ ਫਾਟਕਾਂ ‘ਤੇ ਤਾਇਨਾਤ ਕਰਮਚਾਰੀ ਨੇ ਫਾਟਕ ਬੰਦ ਕਰਨ ਵਿੱਚ ਦੇਰੀ ਕਰ ਦਿੱਤੀ, ਜਿਸ ਕਾਰਨ ਕੰਟੇਨਰ ਰੇਲਵੇ ਫਾਟਕ ‘ਤੇ ਆ ਕੇ ਫਸ ਗਿਆ। ਉੱਥੇ ਹੀ ਰਕਸੌਲ ਤੋਂ ਨਰਕਟਿਆਗੰਜ ਜਾ ਰਹੀ ਲਾਈਟ ਇੰਜਣ ਦੀ ਕੰਟੇਨਰ ਨਾਲ ਟੱਕਰ ਹੋ ਗਈ। ਟੱਕਰ ਹੋਣ ਤੋਂ ਬਾਅਦ ਕੰਟੇਨਰ ਦਾ ਇੰਜਣ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਉੱਥੇ ਹੀ ਕੰਟੇਨਰ ਦੂਜੇ ਪਾਸੇ ਜਾ ਕੇ ਪਲਟ ਗਿਆ। ਹਾਦਸੇ ਮਗਰੋਂ ਕੰਟੇਨਰ ਦਾ ਚਾਲਕ ਫਰਾਰ ਹੋ ਗਿਆ। ਗਨੀਮਤ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਦੱਸ ਦੇਈਏ ਕਿ ਇਸ ਘਟਨਾ ਮਗਰੋਂ ਰਕਸੌਲ-ਨਰਕਟਿਆਗੰਜ ਰੇਲਖੰਡਵਿੱਚ ਕਰੀਬ ਇੱਕ ਘੰਟੇ ਤੱਕ ਟ੍ਰੇਨਾਂ ਦੀ ਆਵਾਜਾਈ ਰੁਕੀ ਰਹੀ। ਜਦੋਂ ਤੱਕ ਟਟ੍ਰੇਨਾਂ ਦੀ ਆਵਾਜਾਈ ਸੀ ਸ਼ੁਰੂਆਤ ਨਹੀਂ ਹੋਈ ਉਦੋਂ ਤੱਕ ਅਨਿਲ ਕੁਮਾਰ ਸਿੰਘਮ ਆਰਪੀਐੱਫ ਇੰਸਪੈਕਟਰ ਰਿਤੁਰਾਜ ਕਸ਼ਯਪ, ਪੀਡਬਲਯੂਆਈ ਸੁਰੇੰਦ੍ਰ ਕੁਮਾਰ, ਸੀਐੱਲਆਈ ਅਸ਼ੋਕ ਕੁਮਾਰ ਆਦਿ ਮੌਜੂਦ ਰਹੇ।
ਵੀਡੀਓ ਲਈ ਕਲਿੱਕ ਕਰੋ -: