coochbehar violence capf west bengal: ਕੋਚ ਬਿਹਾਰ ‘ਚ ਚਾਰ ਲੋਕਾਂ ਦੀ ਮੌਤ ਤੋਂ ਬਾਅਦ ਪੱਛਮੀ ਬੰਗਾਲ ਦਾ ਸਿਆਸੀ ਪਾਰਾ ਹਾਈ ਹੈ।ਚੋਣ ਕਮਿਸ਼ਨ ਨੇ ਤਿੰਨ ਦਿਨ ਤੱਕ ਕਿਸੇ ਵੀ ਨੇਤਾ ਦੇ ਜਾਣ ‘ਤੇ ਰੋਕ ਦਿੱਤੀ ਹੈ।ਅਜਿਹੇ ‘ਚ ਪੱਛਮੀ ਬੰਗਾਲ ਦੀ ਸੀਐੱਮ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਤੋਂ ਚੋਣ ਕਮਿਸ਼ਨ ਅਤੇ ਪੀਐੱਮ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ।ਈਸੀ ‘ਤੇ ਨਿਸ਼ਾਨਾ ਸਾਧਦੇ ਹੋਏ ਮਮਤਾ ਨੇ ਕਿਹਾ ਕਿ ਐੱਮਸੀਸੀ ਦਾ ਨਾਮ ਮੋਦੀ ਕੋਡ ਆਫ ਕੰਡਕਟ ਰੱਖ ਲਉ।ਸੀਐੱਮ ਮਮਤਾ ਨੇ ਐਤਵਾਰ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਚੋਣ ਕਮਿਸ਼ਨ ਨੂੰ ਐੱਮਸੀਸੀ ਦਾ ਨਾਮ ਬਦਲਕੇ ਮੋਦੀ ਕੋਡ ਆਫ ਕੰਡਕਟ ਰੱਖ ਲੈਣਾ ਚਾਹੀਦਾ।ਉਨਾਂ ਨੇ ਅੱਗੇ ਕਿਹਾ ਕਿ ਬੀਜੇਪੀ ਆਪਣੀ ਪੂਰੀ ਤਾਕਤ ਲਾ ਲਵੇ ਪਰ ਇਸ ਦੁਨੀਆ ‘ਚ ਮੈਂਨੂੰ ਆਪਣੇ ਲੋਕਾਂ ਦਾ ਦਰਦ ਸਾਂਝਾ ਕਰਨ ਤੋਂ ਨਹੀਂ ਰੋਕ ਸਕਦੀ।ਮਮਤਾ ਨੇ ਕਿਹਾ ਕਿ ਮੈਨੂੰ ਕੋਚ ਬਿਹਾਰ ‘ਚ 3 ਦਿਨਾਂ ਲਈ ਆਪਣੇ ਭਰਾਵਾਂ ਅਤੇ ਭੈਣਾਂ ਨਾਲ ਮਿਲਣ ਤੋਂ ਰੋਕ ਸਕਦੇ ਹਨ, ਪਰ ਮੈਂ ਚੌਥੇ ਦਿਨ ਉੱਥੇ ਪਹੁੰਚਾਂਗੀ।
ਮਹੱਤਵਪੂਰਨ ਹੈ ਕਿ ਬੰਗਾਲ ‘ਚ ਚੌਥੇ ਪੜਾਅ ਲਈ ਸ਼ਨੀਵਾਰ ਨੂੰ ਵੋਟਿੰਗ ਦੌਰਾਨ ਕੋਚ ਬਿਹਾਰ ਦੇ ਸਿਤਾਲਕੁਚੀ ‘ਚ ਹੋਈ ਫਾਇਰਿੰਗ ‘ਚ 4 ਲੋਕਾਂ ਦੀ ਮੌਤ ਹੋ ਗਈ ਸੀ।ਵੋਟਿੰਗ ਦੌਰਾਨ 4 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਕੋਚ ਬਿਹਾਰ ‘ਚ ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਖੇਤਰ ‘ਚ ਨੇਤਾਵਾਂ ਦੇ ਪ੍ਰਵੇਸ਼ ‘ਤੇ 72 ਘੰਟ ਦੀ ਰੋਕ ਲਗਾ ਦਿੱਤੀ ਸੀ।ਇਹੀ ਨਹੀਂ ਅਗਲੇ ਪੜਾਅ ਭਾਵ ਪੰਜਵੇਂ ਦੌਰ ਦੀਆਂ ਵੋਟਾਂ ਤੋਂ 72 ਘੰਟੇ ਪਹਿਲਾਂ ਹੀ ਚੋਣ ਪ੍ਰਚਾਰ ਬੰਦ ਕਰਨ ਦਾ ਫਰਮਾਨ ਆਯੋਗ ਨੇ ਜਾਰੀ ਕਰ ਦਿੱਤਾ।ਅਜਿਹੇ ‘ਚ ਕਮਿਸ਼ਨ ਦੇ ਆਦੇਸ਼ ਤੋਂ ਬਾਅਦ ਸਾਰੇ ਸਿਆਸੀ ਨੇਤਾਵਾਂ ਦੇ ਨਾਲ-ਨਾਲ ਮਮਤਾ ਬੈਨਰਜੀ ‘ਤੇ ਵੀ ਕੋਚ ਬਿਹਾਰ ਜਾਣ ‘ਤੇ ਪਾਬੰਦੀ ਰਹੇਗੀ।ਪਰ ਸੂਬੇ ਦੇ ਸੀਐੱਮ ਦੀ ਹੈਸੀਅਤ ਤੋਂ ਮਮਤਾ ਬੈਨਰਜੀ ਕੋਚ ਬਿਹਾਰ ‘ਚ ਹੀ ਐਤਵਾਰ ਨੂੰ ਪ੍ਰੈੱਸ ਕਾਨਫ੍ਰੰਸ ਕਰਨਗੇ।ਟੀਐੱਮਸੀ ਵਲੋਂ ਕਿਹਾ ਗਿਆ ਹੈ ਕਿ ਉਹ ਕੋਚ ਬਿਹਾਰ ਸਮੇਤ ਪੂਰੇ ਸੂਬੇ ‘ਚ ਇਸ ਘਟਨਾ ਦੇ ਵਿਰੁੱਧ ਪ੍ਰਦਰਸ਼ਨ ਕਰੇਗੀ।