corona cases increasing: ਭਾਰਤ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਦਾ ਸਿਲਸਿਲਾ ਜਾਰੀ ਹੈ।ਪਿਛਲੇ 24 ਘੰਟਿਆਂ ‘ਚ 17,407 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 89 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ।ਇਸ ਦੇ ਨਾਲ ਹੀ ਭਾਰਤ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1 ਕਰੋੜ 11 ਲੱਖ 56 ਹਜ਼ਾਰ 923 ਹੋ ਗਈ ਹੈ।ਇਸ ‘ਚ 1,08,26,075 ਮਰੀਜ਼ ਸੰਕਰਮਿਤ ਨਾਲ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।ਜਦੋਂ ਕਿ ਐਕਟਿਵ ਕੇਸ ਭਾਵ ਉਹ ਮਰੀਜ਼ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਉਨ੍ਹਾਂ ਦੀ ਗਿਣਤੀ 1,73,413 ਹੋ ਗਈ ਹੈ।ਹਰ ਦਿਨ ਐਕਟਿਵ ਕੇਸ ਦੀ ਗਿਣਤੀ ਵੱਧਦੀ ਜਾ ਰਹੀ ਹੈ।ਮਹਾਰਾਸ਼ਟਰ, ਕੇਰਲ, ਪੰਜਾਬ, ਤਾਮਿਲਨਾਡੂ, ਗੁਜਰਾਤ ਅਤੇ ਕਰਨਾਟਕ ਲਗਾਤਾਰ ਕੋਵਿਡ ਦੇ ਨਵੇਂ ਮਾਮਲਿਆਂ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਨਵੇਂ ਕੋਰੋਨਾ ਕੇਸ 9,855 ਦਰਜ ਕੀਤੇ ਗਏ। ਮਹਾਰਾਸ਼ਟਰ ਵਿਚ 18 ਅਕਤੂਬਰ ਤੋਂ ਬਾਅਦ ਸਭ ਤੋਂ ਵੱਧ ਕੇਸ ਦਰਜ ਕੀਤੇ ਗਏ ਜਦੋਂ 10,259 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਕੇਰਲ ਵਿਚ 2,765 ਅਤੇ ਪੰਜਾਬ ਵਿਚ 772 ਨਵੇਂ ਕੇਸ ਸਾਹਮਣੇ ਆਏ। ਪਿਛਲੇ 24 ਘੰਟਿਆਂ ਦੌਰਾਨ ਸਾਹਮਣੇ ਆਏ ਨਵੇਂ ਮਾਮਲਿਆਂ ਵਿੱਚੋਂ 6 ਰਾਜਾਂ ਵਿੱਚ 86 ਫੀਸਦ ਮਾਮਲੇ ਸਾਹਮਣੇ ਆਏ ਹਨ। ਇਹ ਰਾਜ ਮਹਾਰਾਸ਼ਟਰ, ਕੇਰਲ, ਪੰਜਾਬ, ਕਰਨਾਟਕ, ਤਾਮਿਲਨਾਡੂ ਅਤੇ ਗੁਜਰਾਤ ਹਨ। ਮਹਾਰਾਸ਼ਟਰ ਵਿਚ 9,855, ਕੇਰਲ ਵਿਚ 2,765, ਪੰਜਾਬ ਵਿਚ 772, ਕਰਨਾਟਕ ਵਿਚ 528, ਤਾਮਿਲਨਾਡੂ ਵਿਚ 489 ਅਤੇ ਗੁਜਰਾਤ ਵਿਚ 475 ਮਾਮਲੇ ਸਾਹਮਣੇ ਆਏ ਹਨ।
ਨੈਸ਼ਨਲ ਹਾਈਵੇ ਤੇ ਚੜ੍ਹਕੇ ਕੁੜੀ ਨੇ ਖੁਦ ਨੂੰ ਲੈ ਲਈ ਅੱਗ, ਦਰਦਨਾਕ ਵੀਡੀਓ ਦੇਖ ਲੂੰ ਕੰਡੇ ਹੋ ਜਾਣਗੇ ਖੜ੍ਹੇ