ਭਾਰਤ ਵਿੱਚ ਕੋਰੋਨਾ ਵਾਇਰਸ ਦੇ ਰੋਜ਼ਾਨਾ ਦਰਜ ਕੀਤੇ ਜਾ ਰਹੇ ਕੇਸ ਹੁਣ ਹੌਲੀ-ਹੌਲੀ ਘਟਦੇ ਜਾ ਰਹੇ ਹਨ। ਮਈ ਦੇ ਸ਼ੁਰੂਆਤੀ ਹਫਤੇ ਵਿੱਚ ਦੂਜੀ ਵੇਵ ਦੇ ਸਿਖਰ ਦੇ ਦੌਰਾਨ, ਰੋਜ਼ਾਨਾ ਰਿਪੋਰਟ ਕੀਤੇ ਗਏ ਮਾਮਲਿਆਂ ਦੀ ਗਿਣਤੀ 4 ਲੱਖ ਨੂੰ ਪਾਰ ਕਰ ਗਈ ਸੀ, ਜੋ ਹੁਣ ਹੇਠਾਂ ਆ ਕੇ ਢਾਈ ਲੱਖ ਦੇ ਨੇੜੇ ਆ ਗਈ ਹੈ, ਹਾਲਾਂਕਿ ਮੌਤਾਂ ਦੀ ਗਿਣਤੀ ਅਜੇ ਬਹੁਤ ਘੱਟ ਹੁੰਦੀ ਨਹੀਂ ਜਾਪ ਰਹੀ।
ਸ਼ੁੱਕਰਵਾਰ ਸਵੇਰ ਤੱਕ, ਪਿਛਲ਼ੇ 24 ਘੰਟਿਆਂ ਦੌਰਾਨ 2,59,551 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਇਸ ਦੌਰਾਨ 4,209 ਲੋਕਾਂ ਦੀ ਮੌਤ ਹੋ ਗਈ ਹੈ। ਅੱਜ ਦੇ ਨਵੇਂ ਕੇਸਾਂ ਨੂੰ ਜੋੜਨ ਤੋਂ ਬਾਅਦ, ਭਾਰਤ ਵਿੱਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 2,60,31,991 ਹੋ ਗਈ ਹੈ। ਇਸ ਸਮੇਂ ਕੁੱਲ ਕਿਰਿਆਸ਼ੀਲ ਕੇਸ 30,27,925 ਹਨ। ਜਦਕਿ ਪਿੱਛਲੇ 24 ਘੰਟਿਆਂ ਵਿੱਚ, 3,57,295 ਹਜ਼ਾਰ ਲੋਕ ਕੋਰੋਨਾ ਨੂੰ ਮਾਤ ਦੇ ਠੀਕ ਹੋਏ ਹਨ।
ਇਹ ਵੀ ਪੜ੍ਹੋ : IAF ਦਾ MIG-21 ਲੜਾਕੂ ਜਹਾਜ਼ ਮੋਗਾ ਨੇੜੇ ਹੋਇਆ ਕ੍ਰੈਸ਼, ਪਾਇਲਟ ਦੀ ਗਈ ਜਾਨ
ਪਿੱਛਲੇ 24 ਘੰਟਿਆਂ ਵਿੱਚ ਹੁਣ ਤੱਕ ਇੱਕ ਦਿਨ ਵਿੱਚ ਸਭ ਤੋਂ ਵੱਧ ਟੈਸਟਿੰਗ ਕੀਤੀ ਗਈ ਹੈ। ਕੱਲ੍ਹ, ਕੁੱਲ 20,61,683 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ। ਦੇਸ਼ ਵਿੱਚ ਕੋਰੋਨਾ ਦੀ ਸਕਾਰਾਤਮਕ ਦਰ 12.58 ਫੀਸਦੀ ‘ਤੇ ਚੱਲ ਰਹੀ ਹੈ। ਇਸ ਦੇ ਨਾਲ ਹੀ ਵੀਰਵਾਰ ਨੂੰ ਇੱਕ ਦਿਨ ਵਿੱਚ 14,82,754 ਟੀਕੇ ਲਗਾਏ ਗਏ ਸਨ। ਦੇਸ਼ ਵਿੱਚ ਹੁਣ ਤੱਕ ਕੁੱਲ 19,18,79,503 ਟੀਕੇ ਲਗਾਏ ਜਾ ਚੁੱਕੇ ਹਨ।