Corona crisis rahul gandhi said : ਕੋਰੋਨਾ ਸੰਕਟ ਦੇ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸਰਕਾਰ ‘ਤੇ ਹਮਲਾ ਕਰਦਿਆਂ ਉਨ੍ਹਾਂ ਲਿਖਿਆ ਕਿ ਜਦੋਂ ਦੇਸ਼ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤਾਂ ਭਾਰਤ ਸਰਕਾਰ ਨੇ ਆਪਣਾ ਫਰਜ਼ ਨਹੀਂ ਨਿਭਾਇਆ।
ਰਾਹੁਲ ਗਾਂਧੀ ਨੇ ਟਵੀਟ ਕੀਤਾ, “ਜਦੋਂ ਕੋਈ ਦੇਸ਼ ਸੰਕਟ ਦਾ ਸਾਹਮਣਾ ਕਰਦਾ ਹੈ, ਤਾਂ ਸਰਕਾਰ ਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਲੋਕਾਂ ਤੋਂ ਲੈ ਰਹੀ ਹੈ ਜਾਂ ਉਨ੍ਹਾਂ ਨੂੰ ਦੇ ਰਹੀ ਹੈ, ਕੀ ਇਹ ਮਦਦਗਾਰ ਹੈ ਜਾਂ ਨੁਕਸਾਨਦੇਹ। ਪਰ ਭਾਰਤ ਸਰਕਾਰ ਨੇ ਆਪਣਾ ਫਰਜ਼ ਪੂਰਾ ਨਹੀਂ ਕੀਤਾ, ਇਸ ਲਈ ਲੋੜ ਪੈਣ ‘ਤੇ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ। ਭਾਰਤ ਇਕਜੁੱਟ ਹੈ।”
ਇਹ ਵੀ ਪੜ੍ਹੋ : ਦਿੱਲੀ ਲਈ ਰਾਹਤ, 24 ਘੰਟਿਆਂ ‘ਚ ਸਾਹਮਣੇ ਆਏ 10489 ਮਾਮਲੇ, 15 ਹਜ਼ਾਰ ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ
ਇਸ ਤੋਂ ਪਹਿਲਾ ਇੱਕ ਟਵੀਟ ਕਰਦਿਆਂ ਰਾਹੁਲ ਗਾਂਧੀ ਨੇ ਲਿਖਿਆ ਕੇ, “ਵੈਕਸੀਨ, ਆਕਸੀਜਨ ਅਤੇ ਦਵਾਈਆਂ ਦੇ ਨਾਲ ਪ੍ਰਧਾਨ ਮੰਤਰੀ ਵੀ ਗਾਇਬ ਹਨ। ਬਚਿਆ ਹੈ ਤਾਂ ਬਸ ਸੈਂਟਰਲ ਵਿਸਟਾ, ਦਵਾਈਆਂ ‘ਤੇ GST ਅਤੇ ਇੱਥੇ-ਉੱਥੇ ਪ੍ਰਧਾਨ ਮੰਤਰੀ ਦੀਆਂ ਫੋਟੋਆਂ।”
ਇਹ ਵੀ ਦੇਖੋ : Corona ਨੂੰ ਲੈ ਕੇ Gurnam Chaduni ਨੇ ਘੇਰੀ ਕੇਂਦਰ ਸਰਕਾਰ, ਇੱਕ ਇੱਕ ਗੱਲ ‘ਤੇ ਹਾਕਮਾਂ ਦੀ ਕਰਾ ‘ਤੀ ਬੋਲਤੀ ਬੰਦ