corona delhi coronavirus oxygen supply: ਦਿੱਲੀ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਦੌਰਾਨ ਆਕਸੀਜਨ ਨੂੰ ਲੈ ਕੇ ਜਬਰਦਸਤ ਸਿਆਸਤ ਦੇਖਣ ਨੂੰ ਮਿਲ ਰਹੀ ਹੈ।ਇਸ ਇੱਕ ਮੁੱਦੇ ‘ਤੇ ਦਿੱਲੀ ਸਰਕਾਰ ਅਤੇ ਕੇਂਦਰ ਨੂੰ ਕੋਰਟ ਤੋਂ ਫਟਕਾਰ ਪਈ ਹੈ।ਦੋਵਾਂ ‘ਤੇ ਹੀ ਲਾਪਰਵਾਹੀ ਵਰਤਣ ਅਤੇ ਸਮਾਂ ਰਹਿੰਦੇ ਕੋਈ ਹੱਲ ਨਾ ਲੱਭਣ ਦੇ ਦੋਸ਼ ਲੱਗੇ ਹਨ।ਹੁਣ ਕੋਰਟ ਦੀ ਫਟਕਾਰ ਤੋਂ ਬਾਅਦ ਦਿੱਲੀ ਦਾ ਆਕਸੀਜ਼ਨ ਕੋਟਾ ਵੀ ਵਧਾਇਆ ਗਿਆ ਹੈ ਅਤੇ ਬੁੱਧਵਾਰ ਨੂੰ ਪਹਿਲੀ ਵਾਰ 730 ਮੀਟ੍ਰਿਕ ਟਨ ਆਕਸੀਜਨ ਵੀ ਦਿੱਤੀ ਗਈ ਹੈ।ਖੁਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਕੇਂਦਰ ਵਲੋਂ ਪਹਿਲੀ ਵਾਰ ਉਨਾਂ੍ਹ ਨੂੰ 730 ਐੱਮਟੀ ਆਕਸੀਜਨ ਭੇਜੀ ਗਈ ਹੈ।
ਇਸ ਗੱਲ ਲਈ ਉਨ੍ਹਾਂ ਨੇ ਸਰਕਾਰ ਅਤੇ ਕੋਰਟ ਦਾ ਧੰਨਵਾਦ ਵੀ ਕੀਤਾ ਹੈ।ਪਰ ਸੀਐੱਮ ਵਲੋਂ ਇਸ ਗੱਲ ‘ਤੇ ਵੀ ਜੋਰ ਦਿੱਤਾ ਗਿਆ ਹੈ ਕਿ ਉਨਾਂ੍ਹ ਨੇ ਦਿੱਲੀ ਲਈ ਰੋਜ਼ 700 ਮੀਟ੍ਰਿਕ ਟਨ ਤੋਂ ਜਿਆਦਾ ਆਕਸੀਜਨ ਚਾਹੀਦੀ।ਸਿਰਫ ਇੱਕ ਦਿਨ ਇੰਨੀ ਆਕਸੀਜਨ ਮਿਲਣ ਨਾਲ ਇਸ ਸੰਕਟ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਹੈ।ਉਨ੍ਹਾਂ ਨੇ ਉਮੀਦ ਜਤਾਈ ਹੈ ਕਿ ਕੇਂਦਰ ਵਲੋਂ ਦਿੱਲੀ ਨੂੰ ਹੁਣ ਲਗਾਤਾਰ 700 ਮੀਟ੍ਰਿਕ ਟਨ ਤੋਂ ਜਿਆਦਾ ਆਕਸੀਜਨ ਉਪਲਬਧ ਕਰਵਾਈ ਜਾਵੇਗੀ।ਕੇਜਰੀਵਾਲ ਵਲੋਂ ਇਹ ਵੀ ਦੱਸਿਆ ਗਿਆ ਹੈ ਕਿ ਹੁਣ ਸਾਰੇ ਹਸਪਤਾਲਾਂ ਨੂੰ ਬੈੱਡ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।ਉਨਾਂ੍ਹ ਮੁਤਾਬਕ ਕਿਉਂਕਿ ਪਹਿਲਾਂ ਹਸਪਤਾਲਾਂ ਦੇ ਕੋਲ ਪ੍ਰਾਪਤ ਆਕਸੀਜਨ ਨਹੀਂ ਸੀ।
ਜੇ ਬਾਈਕ ‘ਤੇ ਬੈਠੇ ਹੋ 2 ਤੇ ਗੱਡੀ ‘ਚ ਬੈਠੇ ਹੋ 3 ਤਾਂ ਪੁਲਿਸ ਘੇਰਕੇ ਤੁਹਾਡਾ ਕਰੇਗੀ ਚਲਾਨ ਨਾਲੇ ਹੋਊ ਕੋਰੋਨਾ ਟੈਸਟ !