corona her patient father dead body: ਜਿਸ ਪੀੜਤ ਪਰਿਵਾਰ ਤੋਂ ਕਿਸੇ ਕੋਰੋਨਾ ਮਰੀਜ਼ ਦੀ ਮੌਤ ਹੋਈ ਹੋਵੇ, ਉਨ੍ਹਾਂ ਨੂੰ ਹੀ ਆਪਣੇ ਮਰੀਜ਼ ਦੀ ਲਾਸ਼ ਵੀ ਪੈਕ ਕਰਨੀ ਪੈ ਰਹੀ ਹੈ, ਬਿਹਾਰ, ਬੇਤਿਆ ਦੇ ਗਵਰਮੈਂਟ ਮੈਡੀਕਲ ਕਾਲਜ ਹਸਪਤਾਲ ਤੋਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਜਿੱਥੇ ਇੱਕ ਲੜਕੀ ਕੋਰੋਨਾ ਨਾਲ ਸੰਕਰਮਿਤ ਆਪਣੇ ਪਿਤਾ ਦੀ ਲਾਸ਼ ਨੂੰ ਖੁਦ ਹੀ ਪੈਕ ਕਰਦੀ ਨਜ਼ਰ ਆਈ।ਜਾਣਕਾਰੀ ਮੁਤਾਬਕ ਮੰਸ਼ਾ ਟੋਲਾ ਦੇ ਰਹਿਣ ਵਾਲੇ ਪੇਸ਼ੇ ਤੋਂ ਡ੍ਰਾਈਵਰ 55 ਸਾਲਾ ਫਖਰੂ ਜਮਾ ਦੀ ਮੌਤ ਕੋਰੋਨਾ ਸੰਕਰਮਣ ਨਾਲ ਹੋ ਗਈ।ਮੌਤ ਤੋਂ ਬਾਅਦ ਜਦੋਂ ਹਸਪਤਾਲ ‘ਚ ਕਿਸੇ ਵੀ ਕਰਮਚਾਰੀ ਨੇ ਲਾਸ਼ ਨੂੰ ਨਹੀਂ ਛੁੂਹਿਆ ਤਾਂ ਬੇਟੀ ਨੇ ਖੁਦ ਆਪਣੇ ਪਿਤਾ ਦੀ ਲਾਸ਼ ਪੈਕ ਕੀਤੀ।
ਦਾਅਵਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਕਾਫੀ ਸਮੇਂ ਤੋਂ ਲਾਸ਼ ਨੂੰ ਕੋਰੋਨਾ ਪ੍ਰੋਟੋਕਾਲ ਅਨੁਸਾਰ ਸੌਂਪਣ ਦੀ ਮੰਗ ਕਰ ਰਹੇ ਸਨ।ਹਸਪਤਾਲ ‘ਚ ਫਖਰੈ ਜਮਾ ਦੀ ਪਤਨੀ, ਬੇਟੀ ਰੇਸ਼ਮਾ ਪਰਵੀਨ ਅਤੇ ਪੁੱਤਰ ਮੋਸ਼ਿਬੂ ਮੌਜੂਦ ਸਨ।ਕਰੀਬ 6 ਘੰਟਿਆਂ ਤੱਕ ਦੇ ਇੰਤਜ਼ਾਰ ਤੋਂ ਬਾਅਦ ਵੀ ਜਦੋਂ ਪਿਤਾ ਦੀ ਲਾਸ਼ ਪੈਕ ਨਹੀਂ ਕੀਤੀ ਗਈ ਤਾਂ ਰੇਸ਼ਮਾ ਪਰਵੀਨ ਨੇ ਕੰਟਰੋਲ ਰੂਮ ‘ਚ ਸ਼ਿਕਾਇਤ ਕੀਤੀ।ਜਿੱਥੋਂ ਉਸ ਨੂੰ ਪੀਪੀਈ ਕਿੱਟ ਅਤੇ ਲਾਸ਼ ਪੈਕ ਕਰਨ ਵਾਲਾ ਬੈਗ ਦਿੱਤਾ ਗਿਆ ਅਤੇ ਰੇਸ਼ਮਾ ਨੇ ਆਪਣੇ ਭਰਾ ਮੋਸ਼ਿਬੂ ਦੇ ਸਹਿਯੋਗ ਨਾਲ ਪਿਤਾ ਦੀ ਲਾਸ਼ ਨੂੰ ਬੈਗ ‘ਚ ਪੈਕ ਕੀਤਾ।
ਇਸ ਤੋਂ ਬਾਅਦ ਭਰਾ ਭੈਣ ਨੇ ਡੈੱਡਬਾਡੀ ਨੂੰ ਸਟਰੇਚਰ ‘ਤੇ ਰੱਖਕੇ ਖੁਦ ਹੇਠਾਂ ਲਿਆਂਦਾ ਅਤੇ ਐਂਬੂਲੇਂਸ ‘ਚ ਰੱਖਿਆ।ਇਸ ਬਾਬਤ ਜਦੋਂ ਹਸਪਤਾਲ ਦੇ ਪ੍ਰਧਾਨ ਡਾ. ਪ੍ਰਮੋਦ ਤਿਵਾਰੀ ਤੋਂ ਪੁੱਛਿਆ ਗਿਆ ਤਾਂ ਉਨਾਂ੍ਹ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕੀਤੀ।ਐਂਬੂਲੇਂਸ ‘ਚ ਲਾਸ਼ ਨੂੰ ਪੈਕ ਕਰਦੀ ਬੇਟੀ ਤੋਂ ਪੁੱਛਿਆ ਗਿਆ ਤਾਂ ਉਨਾਂ੍ਹ ਨੇ ਦੱਸਿਆ ਕਿ ਸਵੇਰੇ ਪੰਜ ਵਜੇ ਤੋਂ ਪਿਤਾ ਦੀ ਲਾਸ਼ ਰੱਖੀ ਹੋਈ ਸੀ।ਵਾਰ-ਵਾਰ ਕਹਿਣ ਤੋਂ ਬਾਅਦ ਵੀ ਲਾਸ਼ ਨੂੰ ਪੈਕ ਨਹੀਂ ਕੀਤਾ ਗਿਆ, ਹਾਰ ਕੇ ਕੰਟਰੋਲ ਰੂਮ ‘ਤੇ ਕਾਲ ਕੀਤੀ, ਉੱਥੋਂ ਪੀਪੀਈ ਕਿੱਟ ਮਿਲੀ ਅਤੇ ਖੁਦ ਹੀ ਡੈੱਡ ਬਾਡੀ ਨੂੰ ਪੈਕ ਕਰਨਾ ਪਿਆ।