corona night curfew imposed from 10 pm: ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਨੇ ਹੁਣ ਤੱਕ ਦੇ ਸਾਰੇ ਰਿਕਾਡਰ ਤੋੜ ਦਿੱਤੇ ਹਨ।ਰਾਜਧਾਨੀ ਦਿੱਲੀ ‘ਚ ਵੀ ਕੋਰੋਨਾ ਤੇਜੀ ਨਾਲ ਵੱਧ ਰਿਹਾ ਹੈ।ਦਿੱਲੀ ਦੇਸ਼ ਦੇ ਉਨਾਂ੍ਹ ਪੰਜ ਸੂਬਿਆਂ ‘ਚ ਸ਼ਾਮਲ ਹੈ,ਜਿੱਥੇ ਕੋਰੋਨਾ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹੈ।ਹੁਣ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਕੋਰੋਨਾ ਦੀ ਰੋਕਥਾਮ ਲਈ ਵੱਡਾ ਫੈਸਲਾ ਲਿਆ ਹੈ।ਦਿੱਲੀ ‘ਚ ਅੱਜ ਤੋਂ 30 ਅਪ੍ਰੈਲ ਤੱਕ ਨਾਈਟ ਕਰਫਿਊ ਲਾਗੂ ਰਹੇਗਾ।ਨਾਈਟ ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।ਕੋਰੋਨਾ ਮਾਮਲਿਆਂ ‘ਚ ਵਾਧੇ ਵਾਲੇ ਦੂਜੇ ਸੂਬਿਆਂ ਵਰਗੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ‘ਚ ਪਹਿਲਾਂ ਹੀ ਰਾਤ ਦਾ ਕਰਫਿਊ ਲਗਾਇਆ ਜਾ ਚੁੱਕਾ ਹੈ।
ਮਹੱਤਵਪੂਰਨ ਹੈ ਕਿ ਦਿੱਲੀ ‘ਚ ਪਿਛਲੇ ਤਿੰਨ ਹਫਤਿਆਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।ਦੋ ਮਾਰਚ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਰਾਸ਼ਟਰੀ ਰਾਜਧਾਨੀ ‘ਚ ਨਵੇਂ ਮਾਮਲੇ ਤੇਜੀ ਨਾਲ ਵੱਧ ਰਹੇ ਹਨ।ਹਾਲਾਂਕਿ ਪਹਿਲਾਂ ਦੀ ਤੁਲਨਾ ‘ਚ ਇਸ ਵਾਰ ਸੰਕਰਮਣ ਦਰ ਘੱਟ ਹੈ, ਲਿਹਾਜ਼ਾ ਕਿਸੇ ਵੀ ਤਰ੍ਹਾਂ ਦਾ ਲਾਕਡਾਊਨ ਕਰਨ ਦੀ ਲੋੜ ਨਹੀਂ ਹੈ।
ਪਿਛਲੇ 24 ਘੰਟਿਆਂ ਦੌਰਾਨ ਰਾਸ਼ਟਰੀ ਰਾਜਧਾਨੀ ਵਿੱਚ 3,548 ਨਵੇਂ ਕੇਸ ਦਰਜ ਕੀਤੇ ਜਾਣ ਤੋਂ ਬਾਅਦ, ਕੇਸਾਂ ਦੀ ਕੁੱਲ ਗਿਣਤੀ 6,79,962 ਹੋ ਗਈ ਹੈ। ਉਸੇ ਸਮੇਂ, ਸਕਾਰਾਤਮਕ ਦਰ 5.54 ਪ੍ਰਤੀਸ਼ਤ ਹੈ. ਇਹ ਲਗਾਤਾਰ ਚੌਥਾ ਦਿਨ ਹੈ ਜਦੋਂ ਦਿੱਲੀ ਵਿੱਚ 3500 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਪਹਿਲਾਂ ਇੱਥੇ 4,033 ਨਵੇਂ ਕੇਸ ਦਰਜ ਕੀਤੇ ਗਏ ਸਨ, ਜੋ ਸਾਲ 2021 ਦਾ ਸਭ ਤੋਂ ਵੱਡਾ ਰੋਜ਼ਾਨਾ ਅੰਕੜਾ ਸੀ। 3 ਅਪ੍ਰੈਲ ਨੂੰ 3,567 ਅਤੇ 2 ਅਪ੍ਰੈਲ ਨੂੰ 3,594 ਮਾਮਲੇ ਸਨ।
BSP ਵਿਧਾਇਕ ਤੇ Don Mukhtar Ansari ਨੂੰ ਲੈਣ 4 ਵਜੇ ਹੀ ਰੋਪੜ ਪਹੁੰਚੀ ਪੁਲਿਸ, ਰੋਪੜ ਜੇਲ ਤੋਂ ਸਿੱਧੀਆਂ ਤਸਵੀਰਾਂ