corona patient declared dead two times: ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਹੀ ਬਦਲਕੇ ਰੱਖ ਦਿੱਤਾ।ਮਰੀਜ਼ ਦੇ ਨਾਲ ਨਾਲ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮੱਧ ਪ੍ਰਦੇਸ਼ ਦੇ ਵਿਦਿਸ਼ਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਅਟਲ ਬਿਹਾਰੀ ਵਾਜਪਾਈ ਮੈਡੀਕਲ ਕਾਲਜ ਦੇ ਸਟਾਫ ਨੇ ਇੱਕ ਮਰੀਜ਼ ਨੂੰ ਦੋ ਵਾਰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦੋਂ ਕਿ ਉਹ ਵੈਂਟੀਲੇਟਰ ‘ਤੇ ਸੀ ਅਤੇ ਉਸਦੇ ਸਾਹ ਚੱਲ ਰਹੇ ਸਨ।ਹਸਪਤਾਲ ਵਲੋਂ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਕੋਰੋਨਾ ਕਾਰਨ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋ ਗਈ ਹੈ, ਪਰਿਵਾਰ ‘ਚ ਸੋਗ ਪਸਰ ਗਿਆ ਅਤੇ ਆਂਢ-ਗੁਆਂਢ ਅਤੇ ਸਾਰੇ ਰਿਸ਼ਤੇਦਾਰ ਇਕੱਠੇ ਹੋ ਗਏ।
ਪਰਿਵਾਰ ਦੇ ਕੁਝ ਮੈਂਬਰ ਲਾਸ਼ ਲੈਣ ਦੀ ਮੋਰਚਰੀ ਪਹੁੰਚ ਗਏ ਅਤੇ ਫੋਨ ‘ਤੇ ਮੁਕਤੀ ਧਾਮ ‘ਚ ਅੰਤਿਮ ਸੰਸਕਾਰ ਦੀ ਤਿਆਰੀ ਕਰਨ ਲੱਗੇ।ਜਦੋਂ ਪਰਿਵਾਰਕ ਮੈਂਬਰ ਮੋਰਚਰੀ ਪਹੁੰਚੇ ਤਾਂ ਉੱਥੇ ਨਜ਼ਾਰਾ ਦੇਖ ਕੇ ਹੈਰਾਨ ਰਹਿ ਦੇਖਿਆ ਕਿ ਉੱਥੇ ਲਾਸ਼ ਨਹੀਂ ਸੀ।ਪਰਿਵਾਰ ਵਾਲਿਆਂ ਨੇ ਡਾਕਟਰ ਤੋਂ ਲਾਸ਼ ਨਾ ਹੋਣ ਬਾਰੇ ਦੱਸਿਆ।ਡਾਕਟਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਸਮਝਾਇਆ ਅਤੇ ਇਸਦੇ ਬਾਰੇ ‘ਚ ਸਟਾਫ ਦੇ ਲੋਕਾਂ ਨਾਲ ਪੁੱਛਗਿੱਛ ਕੀਤੀ ਗਈ।ਫਿਰ ਪਤਾ ਲੱਗਾ ਕਿ ਮਰੀਜ਼ ਜਿੰਦਾ ਹੈ ਅਤੇ ਵੈਂਟੀਲੇਟਰ ‘ਤੇ ਹੈ, ਜਿੱਥੇ ਉਸਦਾ ਇਲਾਜ ਹੋ ਰਿਹਾ ਹੈ।
Amritsar : ਘਰਵਾਲੀ ਨਾਲ ਲੜੇ ਪਤੀ ਨੇ ਆਪਣੇ ਘਰ ਸਣੇ ਫੂਕੇ ਗੁਆਂਢੀਆਂ ਦੇ ਵੀ ਘਰ, ਵੇਖੋ ਪਏ ਖਿਲਾਰੇ Live ਅਪਡੇਟ !