corona patients recovering faster in india: ਦੇਸ਼ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਸਿਹਤ ਮੰਤਰਾਲੇ ਨੇ ਕੁਝ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ।ਕੇਂਦਰੀ ਸਿਹਤ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਨਵੰਬਰ ‘ਚ ਕੋਵਿਡ-19 ਮਹਾਂਮਾਰੀ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਔਸਤਨ ਮਾਮਲਿਆਂ ਤੋਂ ਵੱਧ ਸੀ।ਕੋਰੋਨਾ ਵੈਕਸੀਨ ‘ਤੇ ਬੋਲਦੇ ਹੋਏ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ, ਮੈਂ ਇਹ ਸਾਫ ਕਰਨਾ ਚਾਹੁੰਦਾ ਹਾਂ ਕਿ ਸਰਕਾਰ ਨੇ ਕਦੇ ਪੂਰੇ ਦੇਸ਼ ਨੂੰ ਵੈਕਸੀਨ ਲਗਾਉਣ ਦੀ ਗੱਲ ਨਹੀਂ ਕੀਤੀ ਹੈ।ਇਹ ਜ਼ਰੂਰੀ ਹੈ ਕਿ ਅਜਿਹੇ ਵਿਗਿਆਨਕ ਚੀਜਾਂ ਬਾਰੇ ‘ਚ ਤੱਥਾਂ ਦੇ ਆਧਾਰ ‘ਤੇ ਗੱਲ ਕੀਤੀ ਜਾਵੇ।ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ,
ਅੱਜ ਵੀ ਵਿਸ਼ਵ ਦੇ ਵੱਡੇ ਦੇਸ਼ਾਂ ਦੇ ਮੁਕਾਬਲੇ ਭਾਰਤ ‘ਚ ਦੱਸ ਲੱਖ ਲੋਕਾਂ ‘ਤੇ ਮਾਮਲੇ ਸਭ ਤੋਂ ਘੱਟ ਹਨ।ਅਨੇਕ ਅਜਿਹੇ ਦੇਸ਼ ਹਨ ਜਿਥੇ ਭਾਰਤ ਤੋਂ ਹਰ ਦੱਸ ਲੱਖ ਲੋਕਾਂ ‘ਤੇ ਅੱਠ ਗੁਣਾ ਤੱਕ ਜਿਆਦਾ ਮਾਮਲੇ ਹਨ।ਸਾਡੀ ਮੌਤ ਦਰ ਪ੍ਰਤੀ ਮਿਲੀਅਨ ਦੁਨੀਆ ‘ਚ ਸਭ ਤੋਂ ਘੱਟ ਹੈ।ਰਾਜੇਸ਼ ਭੂਸ਼ਣ ਨੇ ਕਿਹਾ, ਨਵੰਬਰ ਮਹੀਨੇ ‘ਚ ਪ੍ਰਤੀਦਿਨ ਔਸਤਨ 43,152 ਕੋਰੋਨਾ ਦੇ ਮਾਮਲੇ ਦਰਜ ਕੀਤੇ ਗਏ ਹਨ।ਹਰ ਰੋਜ਼ ਕੋਰੋਨਾ ਤੋਂ ਠੀਕ ਹੋਣ ਵਾਲੇ ਕੋਰੋਨਾ ਮਰੀਜ਼ਾਂ ਦੀ ਸੰਖਿਆ 47,159 ਸੀ।ਇਸ ‘ਚ ਸਭ ਤੋਂ ਵੱਡੀ ਗੱਲ ਇਹ ਕਹੀ ਗਈ ਕਿ ਪੰਜਾਬ, ਰਾਜਸਥਾਨ ਅਤੇ ਹਰਿਆਣਾ ‘ਚ ਇੱਕ ਵਾਰ ਫਿਰ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ।ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਭੀੜਭਾੜ ਵਾਲੇ ਇਲਾਕਿਆਂ ‘ਚ ਮਾਸਕ ਲਗਾਉ।ਨਾਲ ਹੀ ਸਰੀਰਕ ਦੂਰੀ ਦਾ ਖਿਆਲ ਰੱਖੋ ਅਤੇ ਵਾਰ-ਵਾਰ ਹੱਥ ਧੋਵੋ।
ਇਹ ਵੀ ਦੇਖੋ:ਲੱਖੇ ਸਿਧਾਣੇ ਨੂੰ ਕਿਸਾਨ ਜਥੇਬੰਦੀਆਂ ਨੇ ਸਟੇਜ ‘ਤੇ ਬੋਲਣ ਤੋਂ ਰੋਕਿਆ, ਸੁਣੋ ਫਿਰ ਕੀ ਬੋਲਿਆ ਲੱਖਾ ?