ਦਿੱਲੀ ਵਿੱਚ ਕੋਰੋਨਾ ਮਾਮਲਿਆਂ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ, ਬੁੱਧਵਾਰ ਨੂੰ ਲਾਗ ਦੀ ਦਰ 2 ਫੀਸਦੀ ਤੋਂ ਘੱਟ ਦਰਜ ਕੀਤੀ ਗਈ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ ਵਿੱਚ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸਕਾਰਾਤਮਕ ਦਰ 1.93 ਫੀਸਦੀ ਸੀ।
ਇਹ 27 ਮਾਰਚ ਤੋਂ ਬਾਅਦ ਦੀ ਸਭ ਤੋਂ ਘੱਟ ਦਰ ਹੈ। ਤਾਜ਼ਾ ਅੰਕੜਿਆਂ ਅਨੁਸਾਰ ਬੀਤੇ 24 ਘੰਟਿਆਂ ਦੌਰਾਨ 1491 ਨਵੇਂ ਕੇਸ ਸਾਹਮਣੇ ਆਏ ਹਨ, ਜਦਕਿ 130 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਵੀ 15 ਅਪ੍ਰੈਲ ਤੋਂ ਬਾਅਦ ਸਭ ਤੋਂ ਘੱਟ ਦੱਸੀ ਗਈ ਹੈ, ਮੌਤ ਦਰ ਘੱਟ ਕੇ 1.67 ਫੀਸਦੀ ਰਹਿ ਗਈ ਹੈ। ਇਸਦੇ ਨਾਲ ਹੀ, 6 ਅਪ੍ਰੈਲ ਤੋਂ ਬਾਅਦ ਪਹਿਲੀ ਵਾਰ, ਸਰਗਰਮ ਮਰੀਜ਼ਾਂ ਦੀ ਗਿਣਤੀ ਵਿੱਚ 20 ਹਜ਼ਾਰ ਦੀ ਕਮੀ ਆਈ ਹੈ।
ਇਹ ਵੀ ਪੜ੍ਹੋ : ਓਡੀਸ਼ਾ ਅਤੇ ਪੱਛਮੀ ਬੰਗਾਲ ‘ਚ ਚੱਕਰਵਾਤੀ ਤੂਫ਼ਾਨ ਯਾਸ ਦਾ ਕਹਿਰ, CM ਮਮਤਾ ਨੇ ਕਿਹਾ – 1ਕਰੋੜ ਲੋਕਾਂ ਸਣੇ ਤਿੰਨ ਲੱਖ ਮਕਾਨ ਪ੍ਰਭਾਵਿਤ
ਰਾਸ਼ਟਰੀ ਰਾਜਧਾਨੀ ਵਿੱਚ ਇਸ ਸਮੇਂ 19,148 ਮਰੀਜ਼ ਇਲਾਜ ਅਧੀਨ ਹਨ, ਯਾਨੀ ਇਹ ਮਰੀਜ਼ ਜਾਂ ਤਾਂ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਜਾਂ ਡਾਕਟਰਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋਮ ਆਈਸੋਲੇਸ਼ਨ ਵਿੱਚ ਹਨ। ਦਿੱਲੀ ਵਿੱਚ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਦਰ 1.34 ਫੀਸਦੀ ਦਰਜ ਕੀਤੀ ਗਈ ਹੈ। ਰੋਜ਼ਾਨਾ ਹੈਲਥ ਬੁਲੇਟਿਨ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੰਕਰਮਣ ਦੇ ਕੁੱਲ ਮਾਮਲੇ 14,21,477 ਹੋ ਗਏ ਹਨ, ਜਦਕਿ ਮੌਤਾਂ ਦੀ ਕੁੱਲ ਗਿਣਤੀ 23,695 ਹੋ ਗਈ ਹੈ। ਬੀਤੇ 24 ਘੰਟਿਆਂ ਵਿੱਚ, 3952 ਲੋਕ ਕੋਰੋਨਾ ਨੂੰ ਹਰਾਉਣ ‘ਚ ਕਾਮਯਾਬ ਹੋਏ ਹਨ, ਜਿਸ ਤੋਂ ਬਾਅਦ ਰਿਕਵਰੀ ਦੀ ਦਰ 96.98 ਫੀਸਦੀ ਹੋ ਗਈ ਹੈ, ਜਦਕਿ ਇਸ ਖ਼ਤਰਨਾਕ ਵਾਇਰਸ ਦੇ ਪ੍ਰਕੋਪ ਤੋਂ ਮੁਕਤ ਹੋਏ ਲੋਕਾਂ ਦੀ ਕੁੱਲ ਸੰਖਿਆ 13.78 ਲੱਖ ਹੋ ਗਈ ਹੈ।
ਇਹ ਵੀ ਦੇਖੋ : ਸਿਰਸੇ ਆਹਮੋ-ਸਾਹਮਣੇ ਹੋ ਗਏ Kisan ਅਤੇ Police , ਫਿਰ ਟੁੱਟੇ Barricade , Police ਦੀਆਂ ਲੱਗੀਆਂ ਦੌੜਾਂ