corona vaccination bjp mp ministers: ਦੇਸ਼ ‘ਚ ਕੋਰੋਨਾ ਵੈਕਸੀਨ ਦੇ ਟੀਕਾਕਰਨ ਦਾ ਅੱਜ ਤੋਂ ਦੂਜਾ ਪੜਾਅ ਸ਼ੁਰੂ ਹੋ ਗਿਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਰੋਨਾ ਵਾਇਰਸ ਦੀ ਪਹਿਲੀ ਡੋਜ਼ ਲਗਵਾਈ।ਪ੍ਰਧਾਨ ਮੰਤਰੀ ਅੱਜ ਸਵੇਰੇ 6 ਵਜੇ ਏਮਜ਼ ਹਸਪਤਾਲ ਪਹੁੰਚੇ ਅਤੇ ਭਾਰਤ ਬਾਇਓਟਿਕ ਦੀ ਕੋਵੈਕਸੀਨ ਲਗਵਾਈ ਹੈ।ਪ੍ਰਧਾਨ ਮੰਤਰੀ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਵੈਕਸੀਨ ਲਗਾਉਣਗੇ।ਇਸ ਦੌਰਾਨ ਬੀਜੇਪੀ ਨੇ ਆਪਣੇ ਸੰਸਦ ਮੈਂਬਰਾਂ ਅਤੇ ਮੰਤਰੀਆਂ ਲਈ ਇੱਕ ਟੀਕਾਕਰਨ ਨਾਲ ਜੁੜਿਆ ਨਿਰਦੇਸ਼ ਜਾਰੀ ਕੀਤਾ ਹੈ।ਜਾਣਕਾਰੀ ਮੁਤਾਬਕ ਅੱਜ ਇਸ ਨਿਰਦੇਸ਼ ਮੁਤਾਬਕ ਬੀਜੇਪੀ ਨੇ ਆਪਣੇ ਸੰਸਦਾਂ ਅਤੇ ਮੰਤਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਆਪਣੇ ਖੇਤਰ ‘ਚ ਹੀ ਟੀਕਾ ਲਗਵਾਉਣ।
ਇਸ ਨਾਲ ਜਨਤਾ ‘ਚ ਵੈਕਸੀਨ ਪ੍ਰਤੀ ਵਿਸ਼ਵਾਸ਼ ਵਧੇਗਾ।ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਮੁਫਤ ਵੈਕਸੀਨ ਨਾ ਲਗਵਾਉ।ਦਿੱਲੀ ਦੇ ਏਮਜ਼ ਹਸਪਤਾਲ ‘ਚ ਪੀਐੱਮ ਮੋਦੀ ਨੇ ਭਾਰਤ ਬਾਇਉਟਿਕ ਦੀ ਕੋਵੈਕਸਿਨ ਦੀ ਪਹਿਲੀ ਡੋਜ਼ ਸਵੇਰੇ 6.25 ਮਿੰਟ ‘ਤੇ ਲਗਵਾਈ।ਇਸ ਦੌਰਾਨ ਉਹ 35 ਮਿੰਟ ਤੱਕ ਡਾਕਟਰ ਨਿਗਰਾਨੀ ‘ਚ ਰਹੇ ਅਤੇ 7 ਵਜੇ ਆਪਣੀ ਰਿਹਾਇਸ਼ ‘ਚ 7 ਲੋਕ ਕਲਿਆਣ ਮਾਰਗ ਦੇ ਲਈ ਰਵਾਨਾ ਹੋ ਗਏ।
ਕੈਨੇਡਾ ‘ਚ ਭਿੜੇ ਮੋਦੀ ਭਗਤ ਤੇ ਕਿਸਾਨ ਸਮਰਥਕ, ਲੱਗੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਹੱਕ ‘ਚ ਲੱਗੇ ਨਾਅਰੇ