corona vaccination in india covishield: ਖਤਰਨਾਕ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਦੇਸ਼ ‘ਚ ਟੀਕਾਕਰਨ ਦਾ ਦੌਰ ਲਗਾਤਾਰ ਜਾਰੀ ਹੈ।ਇਸੇ ਕ੍ਰਮ ‘ਚ ਸੋਮਵਾਰ ਨੂੰ ਭਾਰਤ ਸਰਕਾਰ ਨੇ ਕੋਵਿਸ਼ੀਲਡ ਵੈਕਸੀਨ ਦੀ ਖੁਰਾਕ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।ਜਿਸਦੇ ਤਹਿਤ ਹੁਣ ਦੂਜੀ ਖੁਰਾਕ 28 ਦਿਨ ਦੀ ਥਾਂ 56 ਦਿਨਾਂ ਬਾਅਦ ਦਿੱਤੀ ਜਾਵੇਗੀ।ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਅਤੇ ਵਿਸ਼ੇਸ਼ ਮਾਹਿਰਾਂ ਦੀ ਤਾਜਾ ਸਮੀਖਿਆ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਦੋਵੇਂ ਖੁਰਾਕਾਂ ਦੇ ਵਿਚਕਾਰ ਦਾ ਸਮਾਂ ਅੰਤਰ 4-6 ਹਫਤੇ ਦੀ ਥਾਂ 4-8 ਹਫਤੇ ਤੱਕ ਦੀ ਹੋਣੀ ਚਾਹੀਦੀ।ਦੱਸਣਯੋਗ ਹੈ ਕਿ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ ਨੇ ਕਿਹਾ ਹੈ ਕਿ
ਇਹ ਨਿਯਮ ਕੋੋਵੈਕਸੀਨ ਟੀਕਾਕਰਨ ਲਈ ਨਹੀਂ ਹੈ।ਕੋਵੈਕਸੀਨ ਦੀਆਂ ਦੋਵਾਂ ਖੁਰਾਕਾਂ ਦੇ ਵਿਚਕਾਰ ਫਿਲਹਾਲ 4-6 ਹਫਤਿਆਂ ਦਾ ਹੀ ਅੰਤਰ ਰਹੇਗਾ।ਦੱਸਣਯੋਗ ਹੈ ਕਿ ਕੋਵੈਕਸ਼ੀਲਡ ਟੀਕਾ ਨੂੰ ਪੂਣੇ ਦੇ ਸੀਰਮ ਇੰਸਟੀਚਿਊਟ ਵਲੋਂ ਤਿਆਰ ਕੀਤਾ ਜਾ ਰਿਹਾ ਹੈ।ਫਿਲਹਾਲ ਭਾਰਤ ‘ਚ ਅਜੇ ਸਭ ਤੋਂ ਵੱਧ ਉਪਯੋਗ ਇਸੇ ਵੈਕਸੀਨ ਦਾ ਹੋ ਰਿਹਾ ਹੈ।ਅੰਕੜਿਆਂ ਮੁਤਾਬਕ, ਅਜੇ ਤੱਕ ਦੇਸ਼ ‘ਚ ਕੋਰੋਨਾ ਵੈਕਸੀਨ ਦੀ 3.55 ਕਰੋੜ ਪਹਿਲੀ ਡੋਜ਼ ਦਿੱਤੀ ਗਈ ਹੈ ਜਦੋਂ ਕਿ ਕਰੀਬ 75 ਲੱਖ ਦੂਜੀ ਡੋਜ਼ ਦਿੱਤੀ ਜਾ ਚੁੱਕੀ ਹੈ।
ਫਰੀਦਕੋਟ ਦੇ ਜੱਟ ਨੇ ਕੱਢੇ ਵੱਟ, ਟ੍ਰੈਕਟਰ ਛੱਡੋ ‘ਥਾਰ ਜੀਪ’ ਪਿੱਛੇ ਬੰਨ੍ਹੀ ਮਾਡਰਨ ਟਰਾਲੀ, ਵੇਖੋ ਵਿੱਚ ਕੀ-ਕੀ ਸਹੂਲਤਾਂ