corona vaccine updates ima askspm modi: ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਨੇ ਰਿਕਾਡਰ ਤੋੜ ਦਿੱਤਾ ਹੈ।ਦੂਜੀ ਲਹਿਰ ‘ਚ ਮਾਮਲਿਆਂ ‘ਚ ਰਹੀ ਤੇਜੀ ਨਾਲ ਸਥਿਤੀ ਭਿਆਨਕ ਹੋ ਚੱਲੀ ਹੈ।ਦੇਸ਼ ‘ਚ ਟੀਕਾਕਰਨ ਅਭਿਆਨ ਵੀ ਚੱਲ ਰਿਹਾ ਹੈ, ਬਾਵਜੂਦ ਇਸਦੇ ਸਥਿਤੀ ਸੁਧਰਨ ਦੇ ਬਜਾਏ ਵਿਗੜਦੀ ਜਾ ਰਹੀ ਹੈ।ਹੁਣ ਵੱਧਦੇ ਮਾਮਲਿਆਂ ਦੌਰਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਪੀਐੱਮ ਮੋਦੀ ਨੂੰ ਲਿਖੀ ਚਿੱਠੀ ‘ਚ ਅਪੀਲ ਕੀਤੀ ਹੈ ਕਿ ਦੇਸ਼ ‘ਚ ਟੀਕਾਕਰਨ ਅਭਿਆਨ ਨੂੰ ਬੜਾਵਾ ਦੇਣ ਲਈ ਹੁਣ 18 ਸਾਲ ਤੋਂ ਜਿਆਦਾ ਉਮਰ ਦੇ ਲੋਕਾਂ ਨੂੰ ਵੀ ਟੀਕਾਕਰਨ ‘ਚ ਸ਼ਾਮਲ ਕੀਤਾ ਜਾਵੇ ਤਾਂ ਕਿ ਕੋਰੋਨਾ ਵਾਇਰਸ ‘ਤੇ ਰੋਕਥਾਮ ਲੱਗ ਸਕੇ।
ਆਓ ਜਾਣਦੇ ਹਾਂ ਕਿ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 43 ਲੱਖ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਜੋ ਇੱਕ ਦਿਨ ਵਿੱਚ ਦਿੱਤੀ ਜਾਣ ਵਾਲੀ ਖੁਰਾਕ ਦੇ ਮਾਮਲੇ ਵਿੱਚ ਸਭ ਤੋਂ ਵੱਧ ਹੈ। ਮੰਤਰਾਲੇ ਦੇ ਸਵੇਰੇ 7 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੁੱਲ 43,00,966 ਖੁਰਾਕ ਦਿੱਤੀ ਗਈ ਸੀ, ਜਿਨ੍ਹਾਂ ਵਿਚੋਂ 39,00,505 ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਅਤੇ 4,00,461 ਲਾਭਪਾਤਰੀਆਂ ਨੂੰ ਦੂਜੀ ਖੁਰਾਕ ਦਿੱਤੀ ਗਈ ।
ਹੁਣ ਤੱਕ ਲਗਾਈਆਂ ਗਈਆਂ ਕੁਲ ਟੀਕਿਆਂ ਵਿਚੋਂ 60 ਪ੍ਰਤੀਸ਼ਤ ਖੁਰਾਕ ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ, ਮੱਧ ਪ੍ਰਦੇਸ਼ ਅਤੇ ਕੇਰਲ ਵਿਚ ਦਿੱਤੀ ਜਾ ਚੁੱਕੀ ਹੈ। ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੁੱਲ 8,31,10,926 ਟੀਕਿਆਂ ਵਿੱਚੋਂ ਮਹਾਰਾਸ਼ਟਰ ਵਿੱਚ ਵੱਧ ਤੋਂ ਵੱਧ 81,27,248 ਖੁਰਾਕ ਦਿੱਤੀ ਗਈ ਹੈ। ਇਸ ਤੋਂ ਬਾਅਦ ਗੁਜਰਾਤ ਵਿਚ 76,89,507, ਰਾਜਸਥਾਨ ਵਿਚ 72,99,305, ਉੱਤਰ ਪ੍ਰਦੇਸ਼ ਵਿਚ 71,98,372 ਅਤੇ ਪੱਛਮੀ ਬੰਗਾਲ ਵਿਚ 65,41,370 ਟੀਕੇ ਲੱਗ ਚੁੱਕੇ ਹਨ।
BSP ਵਿਧਾਇਕ ਤੇ Don Mukhtar Ansari ਨੂੰ ਲੈਣ 4 ਵਜੇ ਹੀ ਰੋਪੜ ਪਹੁੰਚੀ ਪੁਲਿਸ, ਰੋਪੜ ਜੇਲ ਤੋਂ ਸਿੱਧੀਆਂ ਤਸਵੀਰਾਂ