corona vaccine will available at home: ਕੋਰੋਨਾ ਦੇ ਵਿਰੁੱਧ ਚੱਲ ਰਹੀ ਇਸ ਜੰਗ ‘ਚ ਹੁਣ ਚੇਨੱਈ ਦੇ ਸਿਹਤ ਕਰਮਚਾਰੀ ਲੋਕਾਂ ਨੂੰ ਘਰਾਂ ‘ਚ ਜਾ ਕੇ ਵੈਕਸੀਨ ਲਗਾਉਣ ਦਾ ਕੰਮ ਕਰ ਰਹੇ ਹਨ।ਦਰਅਸਲ ਆਗਿਆ ਤੋਂ ਬਾਅਦ ਬਜ਼ੁਰਗਾਂ ਦੇ ਘਰਾਂ ‘ਚ ਜਾ ਕੇ ਸਿਹਤ ਕਰਮਚਾਰੀ ਟੀਕਾ ਲਗਾ ਰਹੇ ਹਨ।ਇੱਕ 95 ਸਾਲ ਦੇ ਬਜ਼ੁਰਗ ਕ੍ਰਿਸ਼ਣਾ ਜੀ ਰਾਉ ਨੇ ਦੱਸਿਆ ਕਿ, ” ਉਹ ਅਤੇ ਉਨ੍ਹਾਂ ਦੀ ਪਤਨੀ ਗੰਗਾ ਵੈਕਸੀਨ ਲਈ ਲਾਈਨ ‘ਚ ਖੜੇ ਨਹੀਂ ਹੋ ਸਕਦੇ ਸਨ ਜਿਸ ਤੋਂ ਬਾਅਦ ਸਿਹਤ ਕਰਮਚਾਰੀਆਂ ਉਨਾਂ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਟੀਕਾ ਲਗਾਇਆ।ਦੱਸਿਆ ਜਾ ਰਿਹਾ ਹੈ ਇਹ ਅਭਿਆਨ ਚੇਨੱਈ ਨਾਗਰਿਕ ਨਗਰ ਵਲੋਂ ਚਲਾਇਆ ਜਾ ਰਿਹਾ ਹੈ ਜੋ ਵੱਡੀ ਆਬਾਦੀ ਨੂੰ ਟੀਕਾ ਲਗਾਉਣ ਦਾ ਉਦੇਸ਼ ਲੈ ਕੇ ਚੱਲ ਰਿਹਾ ਹੈ।ਕ੍ਰਿਸ਼ਣਾ ਜੀ ਰਾਉ ਨੇ ਕਿਹਾ ਕਿ, ” ਇਹ ਮੇਰੀ ਉਮਰ ਦੇ ਲੋਕਾਂ ਲਈ ਬਿਹਤਰ ਹੈ ਜੋ ਘੰਟਿਆਂ ਤੱਕ ਲਾਈਨਾਂ ‘ਚ ਖੜੇ ਨਹੀਂ ਹੋ ਸਕਦੇ।
ਉਨਾਂ੍ਹ ਨੇ ਕਿਹਾ ਕਿ, ਮੈਂ ਬਾਹਰ ਘੁੰਮਣ ਵਾਲਿਆਂ ‘ਚੋਂ ਹਾਂ ਪਰ ਕੋਰੋਨਾ ਦੇ ਚਲਦਿਆਂ ਮੈਂ ਬੀਤੇ ਇੱਕ ਸਾਲ ਤੋਂ ਘਰ ਦੇ ਅੰਦਰ ਬੈਠਣ ਨੂੰ ਮਜ਼ਬੂਰ ਹੋ ਗਿਆ ਹਾਂ।ਅਧਿਆਪਿਕਾ ਰੋਲੀ ਸ਼ਰਮਾ ਨੇ ਕਿਹਾ, ”ਚੰਗਾ ਹੈ ਸਾਨੂੰ ਬਾਹਰ ਨਿਕਲਣ ਦੀ ਲੋੜ ਨਹੀਂ ਹੈ।ਸਿਹਤ ਕਰਮਚਾਰੀ ਡਾਕਟਰਾਂ ਦੇ ਨਾਲ ਆਉਂਦੇ ਹਨ ਅਤੇ ਉਨ੍ਹਾਂ ਦੀ ਨਿਗਰਾਨੀ ‘ਚ ਟੀਕਾ ਲਗਾ ਕੇ ਚਲੇ ਜਾਂਦੇ ਹਨ।ਰੋਲੀ ਸ਼ਰਮਾ ਦੇ ਪਤੀ ਮਨੀਸ਼ ਦਾ ਕਹਿਣਾ ਹੈ ਕਿ, ਇਹ ਵਾਕਇਆ ਇੱਕ ਬਿਹਤਰ ਤਰੀਕਾ ਹੈ ਨਾਲ ਹੀ ਕੋਰੋਨਾ ਫੈਲਣ ਤੋਂ ਰੋਕਣ ‘ਚ ਮੱਦਦਗਾਰ ਸਾਬਿਤ ਹੁੰਦਾ ਹੈ।ਦੱਸਣਯੋਗ ਹੈ ਕਿ ਤਾਮਿਲਨਾਡੂ ‘ਚ ਦਰਜ ਹੋਏ ਕੋਰੋਨਾ ਦੇ ਅੰਕੜੇ ਚੇਨੱਈ ਤੋਂ ਸਭ ਤੋਂ ਵੱਧ ਸਾਹਮਣੇ ਆ ਰਹੇ ਹਨ।ਕੋਰੋਨਾ ਦੇ ਇਸ ਦੂਜੀ ਲਹਿਰ ਦੇ ਚਲਦਿਆਂ ਸਕੂਲ ਕਾਲਜ ਬੰਦ ਕਰ ਦਿੱਤਾ ਗਏ ਹਨ।ਡਾਕਟਰ ਲੋਗੇਸ਼ ਯੁਵਰਾਜ ਦਾ ਕਹਿਣਾ ਹੈ ਕਿ, ਸਾਡਾ ਉਦੇਸ਼ ਹੈ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਟੀਕਾ ਲਗਾਇਆ ਜਾਵੇ।ਉਨਾਂ੍ਹ ਨੇ ਕਿਹਾ ਕਿ, 45 ਸਾਲ ਤੋਂ ਵੱਧ ਉਮਰ ਦੇ ਲੋਕਾਂ ‘ਤੇ ਸਾਡਾ ਖਾਸ ਧਿਆਨ ਹੈ।ਉੱਥੇ ਹੁਣ ਤੱਕ ਚੇਨੱਈ ਦੀ ਆਬਾਦੀ ‘ਚ ਸਿਰਫ 6.5 ਫੀਸਦੀ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ।
ਬੰਗਾ ਰੈਲੀ ‘ਚ ਇੱਕਠੇ ਪਹੁੰਚੇ BABBU MAAN, SIPPY GILL, JASS BAJWA, ਨੌਜਵਾਨਾਂ ਨੂੰ ਆਖ ਦਿੱਤੀ ਵੱਡੀ ਗੱਲ