corona virus in himachal health department: ਹਿਮਾਚਲ ਪ੍ਰਦੇਸ਼ ‘ਚ ਕੋਵਿਡ-19 ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ।ਸਿਹਤ ਵਿਭਾਗ ਲਗਾਤਾਰ ਸੈਂਪਲ ਲੈ ਕੇ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਜਾਣਕਾਰੀ ਸਰਕਾਰ ਤੱਕ ਪਹੁੰਚਾ ਰਿਹਾ ਹੈ।ਪਰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਤੋਂ ਸਿਹਤ ਵਿਭਾਗ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।36ਸਾਲ ਪਹਿਲਾਂ ਮਰ ਚੁੱਕੇ ਵਿਅਕਤੀ ਦੀ ਕੋਰੋਨਾ ਰਿਪੋਰਟ ਲਈ ਉਸਦੇ ਸੈਂਪਲ ਆਈਜੀਐੱਮਸੀ ਸ਼ਿਮਲਾ ਭੇਜਣ ਅਤੇ ਉਸ ਨੂੰ ਹੋਮ ਆਈਸੋਲੇਟ ਕਰਨ ਦਾ ਮੈਸੇਜ ਉਸਦੇ ਬੇਟੇ ਦੇ ਮੋਬਾਇਲ ‘ਤੇ ਆਇਆ।ਦੱਸਣਯੋਗ ਹੈ ਕਿ ਬਿਲਾਸਪੁਰ ਜ਼ਿਲੇ ਦੇ ਘੁਮਾਰਵੀਂ ਉਪਮੰਡਲ ਦੇ ਤਹਿਤ ਬਾੜੀ ਪਿੰਡ ਦੀ ਇੱਕ ਔਰਤ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਜਿਸ ਤੋਂ ਬਾਅਦ ਉਸਨੂੰ ਹੋਮ ਆਈਸੋਲੇਟ ਕਰ ਕੇ 01 ਦਸੰਬਰ ਨੂੰ ਆਸਪਾਸ ਦੇ ਘਰਾਂ ‘ਚ ਰਹਿਣ ਵਾਲੇ ਲੋਕਾਂ ਦਾ
ਸੈਂਪਲ ਲੈ ਕੇ ਆਈਜੀਐੱਮਸੀ ਸ਼ਿਮਲਾ ਭੇਜਿਆ ਗਿਆ ਸੀ।ਜਿਸ ਨਾਲ ਮਦਨ ਲਾਲ ਦਾ ਪਰਿਵਾਰ ਵੀ ਸ਼ਾਮਿਲ ਸੀ।ਜਦੋਂ ਸੈਂਪਲਿੰਗ ਨੂੰ ਲੈ ਕੇ ਜਦੋਂ ਮਦਨ ਲਾਲ ਦੇ ਮੋਬਾਇਲ ‘ਤੇ ਮੈਸੇਜ ਆਇਆ ਤਾਂ ਉਹ ਹੈਰਾਨ ਹੋ ਗਿਆ।ਕਿਉਂਕਿ ਉਸ ‘ਚ 36 ਸਾਲ ਪਹਿਲਾਂ ਮਰ ਚੁੱਕੇ ਉਸਦੇ ਪਿਤਾ ਪ੍ਰਭੂਰਾਮ ਦਾ ਸੈਂਪਲ ਆਈਜੀਐੱਸੀ ਸ਼ਿਮਲਾ ਭੇਜੇ ਜਾਣ ਅਤੇ ਉਨ੍ਹਾਂ ਨੂੰ ਹੋਮ ਆਈਸੋਲੇਟ ਹੋਣ ਨੂੰ ਕਿਹਾ ਗਿਆ ਸੀ ਅਤੇ ਉਨ੍ਹਾਂ ਦੀ ਰਿਪੋਰਟ ਦਾ ਲਿੰਕ ਵੀ ਭੇਜਿਆ ਗਿਆ ਸੀ।ਸਿਹਤ ਵਿਭਾਗ ਦੀ ਇਸ ਲਾਪਰਵਾਹੀ ‘ਤੇ ਘੁਮਾਰਵੀਂ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਰਾਜੇਸ਼ ਧਰਮਣੀ ਨੇ ਸਵਾਲ ਖੜੇ ਕਰਦੇ ਹੋਏ ਇਸ ਮਾਮਲੇ ਦੀ ਜਾਂਚ ਹੋਣ ਦੀ ਗੱਲ ਕਹੀ ਹੈ।ਜਦੋਂ ਸੀਐੱਮਓ ਬਿਲਾਸਪੁਰ ਡਾਕਟਰ ਪ੍ਰਕਾਸ਼ ਦਰੋਚ ਨੂੰ ਇਸ ਲਾਪਰਵਾਹੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਹੀ।ਹਿਮਾਚਲ ‘ਚ ਹੁਣ ਤੱਕ ਕੋਰੋਨਾ ਨਾਲ 743 ਲੋਕਾਂ ਦੀ ਮੌਤ ਹੋ ਚੁੱਕੀ ਹੈ।ਦੂਜੇ ਪਾਸੇ 46201 ਲੋਕ ਕੋਰੋਨਾ ਪਾਜ਼ੇਟਿਵ ਹੋ ਚੁੱਕੇ ਹਨ।ਇਨ੍ਹਾਂ ‘ਚ 7577 ਸਰਗਰਮ ਕੇਸ ਹਨ।ਸ਼ਿਮਲਾ ਜ਼ਿਲੇ ‘ਚ ਸਭ ਤੋਂ ਵੱਧ 195 ਅਤੇ ਕਾਂਗੜਾਂ ‘ਚ 150 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ।