corona virus latest updates covid-19 mizoram: ਭਾਰਤ ‘ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੌਰਾਨ ਮਿਜ਼ੋਰਮ ‘ਚ ਇਸ ਮਹਾਂਮਾਰੀ ਨਾਲ ਪਹਿਲੀ ਮੌਤ ਦਰਜ ਕੀਤੀ ਗਈ ਹੈ।ਬੀਤੇ ਦਿਨ ਮਿਜ਼ੋਰਮ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਪਹਿਲੀ ਮੌਤ ਹੋਈ ਹੈ।ਦੂਜੇ ਪਾਸੇ 2527 ਲੋਕ ਇਸ ਮਹਾਂਮਾਰੀ ਨਾਲ ਜੂਝ ਰਹੇ ਹਨ।ਹਾਲਾਂੀਕ ਇਨ੍ਹਾਂ ‘ਚੋਂ 2212 ਕੋੋਰੋਨਾ ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ।ਮਿਜ਼ੋਰਮ ਉਨ੍ਹਾਂ ਕੁਝ ਚੰਦ ਸੂਬਿਆਂ ‘ਚੋਂ ਇੱਕ ਹੈ ਜਿਥੇ ਇਸ ਮਹਾਂਮਾਰੀ ਨਾਲ ਬਹੁਤ ਹੀ ਬਿਹਤਰੀਨ ਢੰਗ ਨਾਲ ਨਜਿੱਠਿਆ ਗਿਆ ਹੈ ਅਤੇ ਆਪਣੇ ਸੂਬੇ ‘ਚ ਇਸ ਦਾ ਇਨਫੈਕਸ਼ਨ ਨਾ ਵਧੇ ਇਸਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ।ਇਹੀ ਕਾਰਨ ਹੈ ਕਿ 2527 ਲੋਕ
ਇੰਨਫੈਕਟਿਡ ਹੋਣ ਦੇ ਬਾਵਜੂਦ ਅਜੇ ਤੱਜ ਮਿਜ਼ੋਰਮ ‘ਚ ਸਿਰਫ ਇੱਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।ਇਥੇ ਕਰੀਬ 90 ਫੀਸਦੀ ਰਿਕਵਰੀ ਦਰ ਹੈ।ਸਿਹਤ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈਜੋਲ ਦੇ ਕੋਲ ਇਕੱ ਹਸਪਤਾਲ ‘ਚ 62 ਸਾਲਾ ਵਿਅਕਤੀ ਦੀ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਜਾਨ ਚਲੀ ਗਈ।ਮੈਡੀਕਲ ਹਸਪਤਾਲ ਦੇ ਡਾ. ਐੱਚ ਲਾਲਡਿਨ ਨੇ ਦੱਸਿਆ ਕਿ ਸਰਕਾਰੀ ਜੋਰਾਮ ਮੈਡੀਕਲ ਕਾਲਜ ‘ਚ 10 ਦਿਨਾਂ ਤੋਂ ਇਲਾਜ ਅਧੀਨ ਸਨ ਅਤੇ ਮਰੀਜ਼ ਦਿਲ ਦੀ ਬੀਮਾਰੀ ਤੋਂ ਪੀੜਤ ਸੀ।ਮਿਜ਼ੋਰਮ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਪਹਿਲਾ ਮਾਮਲਾ 24 ਮਾਰਚ ਨੂੰ ਸਾਹਮਣੇ ਆਇਆ ਸੀ।ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਮਿਜ਼ੋਰਮ ‘ਚ ਕੋਰੋਨਾ ਵਾਇਰਸ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ 26 ਅਕਤੂਬਰ ਤੋਂ ‘ਕੋਵਿਡ-19’ ਸ਼ਹਿਣਸ਼ੀਲ ਨਹੀ ਪਖਵਾੜਾ ਚੱਲ ਰਿਹਾ ਹੈ।ਦੂਜੇ ਪਾਸੇ ਕੋਰੋਨਾ ਪ੍ਰਸਾਰ ਰੋਕਣ ਲਈ ਲਾਕਡਾਊਨ ਲਗਾਇਆ ਗਿਆ ਹੈ।ਇਹ ਵੀ ਦੱਸਿਆ ਗਿਆ ਹੈ ਕਿ ਆਈਜੋਲ ਤੋਂ 3 ਨਵੰਬਰ ਸਵੇਰੇ ਸਾਢੇ 4 ਵਜੇ ਲਾਕਡਾਊਨ ਖਤਮ ਕੀਤਾ ਜਾਵੇਗਾ।ਦੱਸਣਯੋਗ ਹੈ ਕਿ ਮਿਜ਼ੋਰਮ ‘ਚ ਬੁੱਧਵਾਰ ਨੂੰ 80 ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ।