ਭਾਰਤ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਖਰਾਬ ਹੋਏ ਹਾਲਾਤਾਂ ਵਿੱਚ ਹੁਣ ਕੁੱਝ ਸੁਧਾਰ ਹੋ ਰਿਹਾ ਹੈ। ਅੱਜ ਲਗਾਤਾਰ ਚੌਥੇ ਦਿਨ ਇੱਕ ਲੱਖ ਤੋਂ ਘੱਟ ਕੋਰੋਨਿਆ ਦੇ ਮਾਮਲੇ ਸਾਹਮਣੇ ਆਏ ਹਨ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 91,702 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 3403 ਸੰਕਰਮਿਤ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆ ਹਨ। ਇਸ ਦੇ ਨਾਲ ਹੀ 1 ਲੱਖ 34 ਹਜ਼ਾਰ 580 ਵਿਅਕਤੀ ਕੋਰੋਨਾ ਤੋਂ ਠੀਕ ਵੀ ਹੋਏ ਹਨ। ਯਾਨੀ ਪਿਛਲੇ ਦਿਨ 46,281 ਐਕਟਿਵ ਕੇਸ ਘੱਟ ਹੋਏ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 94,052 ਮਾਮਲੇ ਦਰਜ ਕੀਤੇ ਗਏ ਸਨ। ਅੱਜ, ਲਗਾਤਾਰ 29 ਵੇਂ ਦਿਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਨਾਲੋਂ ਜ਼ਿਆਦਾ ਰਿਕਵਰੀ ਹੋਈ ਹੈ। ਇਸ ਦੇ ਨਾਲ ਹੀ 10 ਜੂਨ ਤੱਕ ਦੇਸ਼ ਭਰ ਵਿੱਚ 24 ਕਰੋੜ 60 ਲੱਖ ਕੋਰੋਨਾ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਪਿਛਲੇ ਦਿਨ 32 ਲੱਖ 74 ਹਜ਼ਾਰ ਟੀਕੇ ਲਗਾਏ ਗਏ ਸਨ। ਇਸ ਦੇ ਨਾਲ ਹੀ ਹੁਣ ਤੱਕ 37 ਕਰੋੜ 42 ਲੱਖ ਕੋਰੋਨਾ ਟੈਸਟ ਹੋ ਚੁੱਕੇ ਹਨ। ਪਿਛਲੇ ਦਿਨ ਲੱਗਭਗ 20.44 ਲੱਖ ਕੋਰੋਨਾ ਨਮੂਨੇ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੀ ਸਕਾਰਾਤਮਕ ਦਰ 4 ਫੀਸਦੀ ਤੋਂ ਵੱਧ ਹੈ। ਦੇਸ਼ ਵਿੱਚ ਕੋਰੋਨਾ ਕਾਰਨ ਮੌਤ ਦਰ 1.23 ਫੀਸਦੀ ਹੈ ਜਦਕਿ ਰਿਕਵਰੀ ਦੀ ਦਰ 94 ਫੀਸਦੀ ਤੋਂ ਪਾਰ ਹੋ ਗਈ ਹੈ। ਕਿਰਿਆਸ਼ੀਲ ਮਾਮਲੇ 4 ਫੀਸਦੀ ਤੋਂ ਵੀ ਘੱਟ ਹੋ ਗਏ ਹਨ। ਕੋਰੋਨਾ ਸਰਗਰਮ ਮਾਮਲਿਆਂ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। ਪੀੜਤਾਂ ਦੀ ਕੁੱਲ ਸੰਖਿਆ ਦੇ ਮਾਮਲੇ ਵਿੱਚ ਵੀ ਭਾਰਤ ਦੂਜੇ ਨੰਬਰ ‘ਤੇ ਹੈ। ਜਦਕਿ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਦੁਨੀਆ ਵਿੱਚ ਸਭ ਤੋਂ ਵੱਧ ਮੌਤਾਂ ਭਾਰਤ ਵਿੱਚ ਹੋਈਆਂ ਹਨ।
ਇਹ ਵੀ ਪੜ੍ਹੋ : ਖੰਡੇ ਦੇ ਨਿਸ਼ਾਨ ਵਾਲੀਆਂ ਘੜੀਆਂ ਨੇ ਪੂਰੀ ਦੁਨੀਆ ’ਚ ਮਚਾਈ ਧੂਮ, ਦੁਨੀਆ ਦੇ ਟੋਪ ਬ੍ਰਾਂਡਾਂ ਨੂੰ ਪਛਾੜਿਆ
ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ ਕੇਸ ਕੁੱਲ ਮਾਮਲਿਆਂ ਦੀ ਗਿਣਤੀ – 2 ਕਰੋੜ 92 ਲੱਖ 74 ਹਜ਼ਾਰ 823 ਹੈ। ਕੁੱਲ ਡਿਸਚਾਰਜ ਹੋਏ ਮਰੀਜ਼ਾਂ ਦੀ ਗਿਣਤੀ – 2 ਕਰੋੜ 77 ਲੱਖ 90 ਹਜ਼ਾਰ 73 ਹੈ। ਇਸ ਸਮੇ ਕੁੱਲ ਕਿਰਿਆਸ਼ੀਲ ਮਾਮਲੇ – 11 ਲੱਖ 21 ਹਜ਼ਾਰ 671 ਹਨ। ਜਦਕਿ ਹੁਣ ਤੱਕ 3 ਲੱਖ 63 ਹਜ਼ਾਰ 79 ਮੌਤਾਂ ਹੋ ਚੁੱਕੀਆਂ ਹਨ।
ਇਹ ਵੀ ਦੇਖੋ : 17 ਸਾਲ ਬੇਖੌਫ ਘੁੰਮਦਾ ਰਿਹਾ ਗੈਂਗਸਟਰ ਜੈਪਾਲ ਭੁੱਲਰ, ਜਦੋਂ ਪੁਲਿਸ ਵਾਲੇ ਮਾਰੇ ਤਾਂ ਪੁਲਿਸ ਨੇ 17 ਦਿਨ ਨੀ ਟੱਪਣ ਦਿੱਤੇ