coronavirus cases covid-19 lockdown night curfew: ਦੇਸ਼ ‘ਚ ਕੋਰੋਨਾ ਵਾਇਰਸ ਦੂਜੀ ਲਹਿਰ ਬੇਕਾਬੂ ਹੋ ਚੁੱਕੀ ਹੈ।ਕੋਰੋਨਾ ਸੰਕਰਮਣ ਦੇ ਮਰੀਜ਼ਾਂ ਅਤੇ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ‘ਚ ਜਾਰੀ ਬੇਤਹਾਸ਼ਾ ਵਾਧੇ ਨੇ ਸਾਰਿਆਂ ਦੀ ਚਿੰਤਾ ਵਧਾ ਦਿੱਤੀ ਹੈ।ਮਹਾਮਾਰੀ ਦਾ ਪ੍ਰਕੋਪ ਵਧਣ ਦੇ ਨਾਲ ਹੀ ਦੇਸ਼ ‘ਚ ਸਿਹਤ ਪ੍ਰਣਾਲੀ ਚਰਮਰਾ ਗਈ ਹੈ।ਕੋਰੋਨਾ ਨਾਲ ਪ੍ਰਭਾਵਿਤ ਸੂਬਿਆਂ ‘ਚ ਬੈੱਡ, ਵੈਂਟੀਲੇਂਟਰ, ਰੇਮਡੇਸਿਵਿਰ ਅਤੇ ਆਕਸੀਜ਼ਨ ਦੀ ਕਿੱਲਤ ਦੇਖੀ ਜਾ ਰਹੀ ਹੈ।ਸੋਮਵਾਰ ਨੂੰ ਬੀਤੇ 24 ਘੰਟਿਆਂ ‘ਚ ਰਿਕਾਰਡ ਤੋੜ 2.74 ਲੱਖ ਨਵੇਂ ਕੋਰੋਨਾ ਮਰੀਜ਼ ਮਿਲੇ ਅਤੇ ਕਰੀਬ 1,619 ਲੋਕਾਂ ਦੀ ਜਾਨ ਚਲੀ ਗਈ ਹੈ।
ਇਸਦੇ ਨਾਲ ਦੇਸ਼ ‘ਚ ਸੋਮਵਾਰ ਨੂੰ ਸੰਕਰਮਿਤਾਂ ਦੀ ਗਿਣਤੀ ਡੇਢ ਕਰੋੜ ਤੋਂ ਜਿਆਦਾ ਹੋ ਗਈ ਹੈ।ਅਮਰੀਕਾ ਤੋਂ ਬਾਅਦ ਸਭ ਤੋਂ ਜਿਆਦਾ ਸਰਗਰਮ ਮਾਮਲੇ ਭਾਰਤ ‘ਚ ਹੈ।ਇਸ ਦੌਰਾਨ ਪੱਛਮੀ ਬੰਗਾਲ ਸੀਐੱਮ ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਨੂੰ ਜਲਦ ਤੋਂ ਜਲਦ ਚੋਣਾਂ ਖਤਮ ਕਰਾਉਣ ਲਈ ਬੇਨਤੀ ਕੀਤੀ ਹੈ।ਕਿਉਂਕਿ ਚੋਣਾਂ ਦੌਰਾਨ ਕਈ ਲੋਕਾਂ ਨੂੰ ਇਕੋ ਥਾਂ ਭੀੜ ਇਕੱਠੀ ਹੋਣ ਨਾਲ ਲੋਕਾਂ ਦੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਤਰ੍ਹਾਂ ਦੀ ਇੰਨਫੈਕਸ਼ਨ ਫੈਲਦੀ ਹੈ, ਇਸ ਲਈ ਜਲਦ ਤੋਂ ਜਲਦ ਚੋਣਾਂ ਖਤਮ ਕੀਤੀਆਂ ਜਾਣ।