Coronavirus cases in india 11 may : ਭਾਰਤ ਵਿੱਚ ਕੋਰੋਨਾ ਦੀ ਭਿਆਨਕ ਰਫਤਾਰ ਕਾਰਨ ਹਾਹਾਕਾਰ ਮਚਿਆ ਹੋਇਆ ਹੈ। ਹਰ ਰੋਜ਼ ਰਿਕਾਰਡ ਤੋੜ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਹਾਲਾਂਕਿ, ਹੁਣ ਮਾਮਲਿਆਂ ਵਿੱਚ ਵੀ ਥੋੜੀ ਜਿਹੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪਿੱਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 3 ਲੱਖ 29 ਹਜ਼ਾਰ 942 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਪਿੱਛਲੇ 24 ਘੰਟਿਆਂ ਵਿੱਚ 3876 ਮਰੀਜ਼ਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ।
ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ 2 ਲੱਖ 49 ਹਜ਼ਾਰ 992 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਜਦਕਿ ਪਿੱਛਲੇ 24 ਘੰਟਿਆਂ ਵਿੱਚ 3 ਲੱਖ 56 ਹਜ਼ਾਰ 082 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ ਹੈ। ਦੇਸ਼ ਵਿੱਚ ਹੁਣ ਤੱਕ ਕੁੱਲ 1 ਕਰੋੜ 90 ਲੱਖ 27 ਹਜ਼ਾਰ 304 ਮਰੀਜ਼ ਸਿਹਤਮੰਦ ਹੋ ਚੁੱਕੇ ਹਨ।
ਇਸ ਦੇ ਨਾਲ ਹੀ ਕੋਰੋਨਾ ਟੀਕਾਕਰਣ ਪ੍ਰੋਗਰਾਮ 16 ਜਨਵਰੀ ਤੋਂ ਦੇਸ਼ ਭਰ ਵਿੱਚ ਚੱਲ ਰਿਹਾ ਹੈ ਤਾਂਕਿ ਕੋਰੋਨਾ ਦੀ ਗਤੀ ਨੂੰ ਤੋੜਿਆ ਜਾ ਸਕੇ। ਹੁਣ ਤੱਕ ਕੋਵਿਡ -19 ਟੀਕੇ ਦੀਆਂ 17.26 ਕਰੋੜ ਖੁਰਾਕਾਂ ਲਗਾਈਆਂ ਗਈਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਮੰਤਰਾਲੇ ਨੇ ਕਿਹਾ ਕਿ 18 ਤੋਂ 44 ਸਾਲ ਦੀ ਉਮਰ ਸਮੂਹ ਦੇ 5,18,479 ਲਾਭਪਾਤਰੀਆਂ ਨੂੰ ਸੋਮਵਾਰ ਨੂੰ ਪਹਿਲੀ ਖੁਰਾਕ ਮਿਲੀ, ਇਸ ਦੇ ਕਾਰਨ, ਟੀਕਾਕਰਨ ਮੁਹਿੰਮ ਦੇ ਤੀਜੇ ਪੜਾਅ ਦੀ ਸ਼ੁਰੂਆਤ ਤੋਂ ਬਾਅਦ, ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਟੀਕੇ ਲਗਵਾਉਣ ਵਾਲੇ ਇਸ ਸ਼੍ਰੇਣੀ ਦੇ ਲੋਕਾਂ ਦੀ ਗਿਣਤੀ 25,52,843 ਹੋ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਦੇ 115 ਵੇਂ ਦਿਨ (10 ਮਈ, 2021) ਨੂੰ ਕੁੱਲ 24,30,017 ਟੀਕੇ ਲਗਾਏ ਗਏ ਸਨ, ਜਿਸ ਵਿੱਚ 10,47,092 ਪਹਿਲੀ ਖੁਰਾਕ ਅਤੇ 13,82,925 ਦੂਜੀ ਖੁਰਾਕ ਸ਼ਾਮਿਲ ਹੈ।
ਇਹ ਵੀ ਦੇਖੋ : 24 ਘੰਟਿਆਂ ‘ਚ 30 ਮੌਤਾਂ ਨਾਲ ਹਿੱਲਿਆ ਲੁਧਿਆਣਾ, ਅਜੇ ਵੀ ਸੰਭਲ ਜਾਓ