coronavirus cases in india: ਦੇਸ਼ ਵਿੱਚ ਕੋਰੋਨਾ ਦਾ ਗ੍ਰਾਫ ਤੇਜ਼ੀ ਨਾਲ ਉੱਪਰ ਵੱਲ ਵੱਧ ਰਿਹਾ ਹੈ। ਭਾਰਤ ਵਿੱਚ ਵਾਇਰਸ 20 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਚਪੇਟ ‘ਚ ਲੈ ਚੁੱਕਾ ਹੈ, ਜਦੋਂ ਕਿ ਇਸ ਕਾਰਨ 41 ਹਜ਼ਾਰ ਤੋਂ ਜ਼ਿਆਦਾ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਪਿੱਛਲੇ 24 ਘੰਟਿਆਂ ਵਿੱਚ ਭਾਰਤ ਵਿੱਚ ਕੋਰੋਨਾ ਦੇ 62,538 ਨਵੇਂ ਕੇਸ ਸਾਹਮਣੇ ਆਏ ਹਨ। ਇੱਕ ਦਿਨ ਦੇ ਅੰਕੜਿਆਂ ਦੇ ਮਾਮਲੇ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ, ਇੱਕ ਦਿਨ ਵਿੱਚ ਪਹਿਲਾਂ ਕਦੇ ਇੰਨੇ ਨਵੇਂ ਮਾਮਲੇ ਸਾਹਮਣੇ ਨਹੀਂ ਆਏ ਸਨ। ਇਸ ਦੇ ਨਾਲ, ਭਾਰਤ ‘ਚ ਕੋਵਿਡ -19 ਦੇ ਮਾਮਲਿਆਂ ਦੀ ਗਿਣਤੀ 20,27,074 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ, 41,585 ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ ਹੈ ਅਤੇ 13,78,105 ਲੋਕ ਇਸ ਬਿਮਾਰੀ ਤੋਂ ਠੀਕ ਹੋ ਕੇ ਘਰ ਪਰਤੇ ਹਨ। ਮੰਤਰਾਲੇ ਦੇ ਅਨੁਸਾਰ, ਇਸ ਸੰਕਰਮਣ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਗਿਣਤੀ 13,78,105 ਹੋ ਗਈ ਹੈ ਅਤੇ ਮੌਤ ਦਰ ਘੱਟ ਕੇ 2.07 ਫ਼ੀਸਦੀ ਹੋ ਗਈ ਹੈ। ਇਹ ਲਗਾਤਾਰ 8 ਵਾਂ ਦਿਨ ਹੈ ਜਦੋਂ ਸੰਕਰਮਣ ਦੇ 50,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ 5 ਅਗਸਤ ਤੱਕ 2,21,49,351 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਵਿਚੋਂ 6,64,949 ਨਮੂਨਿਆਂ ਦੀ 5 ਅਗਸਤ ਨੂੰ ਜਾਂਚ ਕੀਤੀ ਗਈ ਸੀ।
ਪਿੱਛਲੇ 24 ਘੰਟਿਆਂ ਦੌਰਾਨ 904 ਮੌਤਾਂ ਵਿੱਚੋਂ 334 ਲੋਕਾਂ ਦੀ ਮੌਤ ਮਹਾਰਾਸ਼ਟਰ ‘ਚ ਹੋਈ ਹੈ। ਇਸ ਤੋਂ ਇਲਾਵਾ ਤਾਮਿਲਨਾਡੂ ਵਿੱਚ 112, ਕਰਨਾਟਕ ਵਿੱਚ 100, ਆਂਧਰਾ ਪ੍ਰਦੇਸ਼ ਵਿੱਚ 77, ਪੱਛਮੀ ਬੰਗਾਲ ਵਿੱਚ 61, ਉੱਤਰ ਪ੍ਰਦੇਸ਼ ਵਿੱਚ 40, ਪੰਜਾਬ ਵਿੱਚ 29, ਗੁਜਰਾਤ ਵਿੱਚ 23, ਮੱਧ ਪ੍ਰਦੇਸ਼ ਵਿੱਚ 17, ਰਾਜਸਥਾਨ ਅਤੇ ਤੇਲੰਗਾਨਾ ਵਿੱਚ 11, ਦਿੱਲੀ ਵਿੱਚ 11 ਅਤੇ ਜੰਮੂ-ਕਸ਼ਮੀਰ ਅਤੇ ਉੜੀਸਾ ਵਿੱਚ 9-9 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਬਿਹਾਰ ਅਤੇ ਝਾਰਖੰਡ ‘ਚ 8-8, ਹਰਿਆਣਾ, ਕੇਰਲ ਅਤੇ ਪੁਡੂਚੇਰੀ ਵਿੱਚ 7-7, ਅਸਾਮ ‘ਚ 6, ਗੋਆ ਵਿੱਚ 4, ਉਤਰਾਖੰਡ ‘ਚ 3, ਅੰਡੇਮਾਨ ਅਤੇ ਨਿਕੋਬਾਰ ਆਈਲੈਂਡ ਅਤੇ ਛੱਤੀਸਗੜ੍ਹ ਵਿੱਚ 2-2 ਅਤੇ ਨਾਗਾਲੈਂਡ ਅਤੇ ਤ੍ਰਿਪੁਰਾ ਵਿੱਚ 1 ਵਿਅਕਤੀ ਨੇ ਆਪਣੀ ਜਾਨ ਗਵਾਈ ਹੈ। ਦੂਜੇ ਪਾਸੇ, ਕੁੱਲ ਮੌਤਾਂ ਦੇ ਮਾਮਲੇ ਵਿੱਚ, ਮਹਾਰਾਸ਼ਟਰ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਹੈ ਜਿਥੇ ਮਰਨ ਵਾਲਿਆਂ ਦੀ ਗਿਣਤੀ 16,476 ਹੋ ਗਈ ਹੈ। ਮਹਾਰਾਸ਼ਟਰ ਤੋਂ ਬਾਅਦ, ਤਾਮਿਲਨਾਡੂ ਵਿੱਚ 4,461 ਲੋਕਾਂ ਦੀ ਮੌਤ ਹੋ ਗਈ ਹੈ, ਦਿੱਲੀ ਵਿੱਚ 4,044, ਕਰਨਾਟਕ ਵਿੱਚ 2,804 ਅਤੇ ਗੁਜਰਾਤ ਵਿੱਚ 2,556 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਤੋਂ ਇਲਾਵਾ, ਉੱਤਰ ਪ੍ਰਦੇਸ਼ ਵਿੱਚ 1,857, ਪੱਛਮੀ ਬੰਗਾਲ ਵਿੱਚ 1,846, ਆਂਧਰਾ ਪ੍ਰਦੇਸ਼ ਵਿੱਚ 1,681 ਅਤੇ ਮੱਧ ਪ੍ਰਦੇਸ਼ ਵਿੱਚ 929 ਲੋਕਾਂ ਦੀ ਮੌਤ ਹੋਈ। ਰਾਜਸਥਾਨ ਵਿੱਚ 745, ਤੇਲੰਗਾਨਾ ਵਿੱਚ 589, ਪੰਜਾਬ ਵਿੱਚ 491, ਹਰਿਆਣਾ ਵਿੱਚ 455, ਜੰਮੂ-ਕਸ਼ਮੀਰ ਵਿੱਚ 426, ਬਿਹਾਰ ‘ਚ 355, ਉੜੀਸਾ ‘ਚ 225, ਝਾਰਖੰਡ ਵਿੱਚ 136, ਅਸਾਮ ਵਿੱਚ 121, ਉਤਰਾਖੰਡ ਵਿੱਚ 98 ਅਤੇ ਕੇਰਲ ਵਿੱਚ 94 ਮੌਤਾਂ ਹੋਈਆਂ ਹਨ। ਛੱਤੀਸਗੜ ‘ਚ 71, ਪੁਡੂਚੇਰੀ ਵਿੱਚ 65, ਗੋਆ ਵਿੱਚ 64, ਤ੍ਰਿਪੁਰਾ ਵਿੱਚ 31, ਚੰਡੀਗੜ੍ਹ ‘ਚ 20, ਹਿਮਾਚਲ ਪ੍ਰਦੇਸ਼ ਅਤੇ ਅੰਡੇਮਾਨ-ਨਿਕੋਬਾਰ ਟਾਪੂ ਵਿੱਚ 14-14, ਲੱਦਾਖ ਅਤੇ ਮਨੀਪੁਰ ਵਿੱਚ 7-7, ਨਾਗਾਲੈਂਡ ਵਿੱਚ 6, ਮੇਘਾਲਿਆ ਵਿੱਚ 5, ਅਰੁਣਾਚਲ ਵਿੱਚ 3, ਦਾਦਰਾ-ਨਗਰ ਹਵੇਲੀ ਅਤੇ ਦਮਨ ਅਤੇ ਦਿਉ ‘ਚ 2-2 ਅਤੇ ਸਿੱਕਮ ਵਿੱਚ 1 ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਮਰਨ ਵਾਲਿਆਂ ਵਿੱਚੋਂ 70 ਪ੍ਰਤੀਸ਼ਤ ਹੋਰ ਬਿਮਾਰੀਆਂ ਨਾਲ ਵੀ ਪੀੜਤ ਸਨ।