coronavirus delhi bjp leader proposes use cow dung parali: ਦੇਸ਼ ‘ਚ ਕੋਰੋਨਾ ਸੰਕਰਮਣ ਦੀ ਰਫਤਾਰ ਵੱਧਦੀ ਜਾ ਰਹੀ ਹੈ।ਰਾਜਧਾਨੀ ਦਿੱਲੀ ‘ਚ ਤਾਂ ਸੰਕਰਮਣ ਬੇਕਾਬੂ ਹੋ ਰਿਹਾ ਹੈ।ਸੰਕਰਮਣ ਨਾਲ ਜਾਨ ਗੁਵਾਉਣ ਵਾਲਿਆਂ ਦੀ ਗਿਣਤੀ ਵੀ ਹਰ ਦਿਨ ਵੱਧਦੀ ਜਾ ਰਹੀ ਹੈ।ਨਤੀਜਾ ਇਹ ਹੋ ਰਿਹਾ ਹੈ ਕਿ ਸ਼ਮਸ਼ਾਨ ਘਾਟਾਂ ‘ਤੇ ਅੰਤਿਮ ਸੰਸਕਾਰ ਲਈ ਲੱਕੜੀਆਂ ਤੱਕ ਘੱਟ ਪੈ ਰਹੀਆਂ ਹਨ।ਇਸ ਦੌਰਾਨ ਬੀਜੇਪੀ ਨੇਤਾ ਅਤੇ ਬੁਲਾਰੇ ਆਰਪੀ ਸਿੰਘ ਨੇ ਸੁਝਾਅ ਦਿੱਤਾ ਕਿ ਅੰਤਿਮ ਸੰਸਕਾਰ ਦੇ ਲਈ ਲਕੜੀ ਦੀ ਥਾਂ ਗਾਂ ਦੇ ਗੋਬਰ ਅਤੇ ਪਰਾਲੀ ਦਾ ਇਸਤੇਮਾਲ ਹੋਵੇ।ਬੀਜੇਪੀ ਨੇਤਾ ਦੇ ਇਸ ਸੁਝਾਅ ਨੂੰ ਦਿੱਲੀ ਨਗਰ ਨਿਗਮ ਨੇ ਮੰਨ ਵੀ ਲਿਆ ਹੈ।ਬੀਜੇਪੀ ਨੇਤਾ ਆਰਪੀ ਸਿੰਘ ਨੇ ਟਵੀਟ ਕਰ ਕੇ ਦੱਸਿਆ ਕਿ ਦਿੱਲੀ ਦੇ ਤਿੰਨਾਂ ਨਗਰ ਨਿਗਮ, ਉੱਤਰੀ ਦਿੱਲੀ, ਦੱਖਣੀ ਦਿੱਲੀ ਅਤੇ ਪੂਰਬੀ ਦਿੱਲੀ ਨੇ ਉਨ੍ਹਾਂ ਦੇ ਇਸ ਸੁਝਾਅ ਨੂੰ ਮੰਨ ਕੇ ਅੰਤਿਮ ਸੰਸਕਾਰ ਲਈ ਗਾਂ ਦੇ ਗੋਬਰ ਅਤੇ ਪਰਾਲੀ ਦੀ ਵਰਤੋਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਜਾਣਕਾਰੀ ਮੁਤਾਬਕ ਅੰਤਿਮ ਸੰਸਕਾਰ ਲਈ ਗਾਂ ਜਾਂ ਮੱਝ ਦਾ ਗੋਬਰ ਡੇਅਰੀ ਸੰਚਾਲਕਾਂ ਤੋਂ ਮਿਲੇਗਾ।ਇਸ ਤਰਝਾਂ ਪਰਾਲੀ ਦੀ ਵਿਵਸਥਾ ਵੀ ਹੋਵੇਗੀ।ਇਸ ਕੰਮ ‘ਚ ਵੇਟਰਨਰੀ ਅਤੇ ਹੋਰਟੀਕਲਚ ਡਿਪਾਰਟਮੈਂਟ ਮੱਦਦ ਕਰੇਗਾ।ਆਰਪੀ ਸਿੰਘ ਇੱਕ ਐਨਜੀਓ ਵੀ ਚਲਾਉਂਦੇ ਹਨ ਅਤੇ ਉਨਾਂ੍ਹ ਨੇ ਹੀ ਇਸ ਸਭ ਦੀ ਵਿਵਸਥਾ ਆਪਣੇ ਖਰਚ ‘ਤੇ ਕਰਨਾ ਹੋਵੇਗਾ।ਰਾਜਧਾਨੀ ਦਿੱਲੀ ‘ਚ ਐਤਵਾਰ ਨੂੰ ਬੀਤੇ 24 ਘੰਟਿਆਂ ‘ਚ ਕੋਰੋਨਾ ਦੇ 20, 394 ਨਵੇਂ ਮਾਮਲੇ ਸਾਹਮਣੇ ਆਏ ਅਤੇ 407 ਲੋਕਾਂ ਦੀ ਮੌਤ ਹੋਈ।ਰਾਜਧਾਨੀ ‘ਚ ਪਾਜ਼ੇਟਿਵਿਟੀ ਰੇਟ ਵੀ 28 ਫੀਸਦੀ ਤੋਂ ਜਿਆਦਾ ਹੈ।ਦਿੱਲੀ ‘ਚ ਹੁਣ ਤੱਕ ਕੋਰੋਨਾ ਦੇ 11,94,946 ਮਾਮਲੇ ਆ ਚੁੱਕੇ ਹਨ।16,966 ਲੋਕਾਂ ਦੀ ਮੌਤ ਹੋ ਚੁੱਕੀ ਹੈ।ਅਜੇ ਇੱਥੇ ਐਕਟਿਵ ਕੇਸਾਂ ਦੀ ਗਿਣਤੀ 92,290 ਹੈ।
2022 ਦੀਆਂ ਚੋਣਾਂ ਤੋਂ ਪਹਿਲਾ ਕੈਪਟਨ ਨੂੰ ਵੱਡਾ ਝਟਕਾ, ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨੇ ਦਿੱਤਾ ਅਸਤੀਫਾ