coronavirus india live updates covid 19 cases death:ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਬੈਂਕਾਕ ਤੋਂ ਆਕਸੀਜਨ ਦੇ 18 ਟੈਂਕਰ ਆਯਾਤ ਕਰਨ ਦਾ ਫੈਸਲਾ ਕੀਤਾ ਹੈ, ਇਹ ਟੈਂਕਰ ਕੱਲ ਤੋਂ ਆਉਣੇ ਸ਼ੁਰੂ ਹੋ ਜਾਣਗੇ।ਅਸੀਂ ਕੇਂਦਰ ਸਰਕਾਰ ਤੋਂ ਇਸ ਦੇ ਲਈ ਹਵਾਈ ਸੈਨਾ ਦੇ ਜਹਾਜ਼ ਦੇਣ ਦੀ ਬੇਨਤੀ ਕੀਤੀ ਅਤੇ ਉਨਾਂ੍ਹ ਦਾ ਕਾਫੀ ਸਕਾਰਾਤਮਕ ਰਵੱਈਆ ਰਿਹਾ।ਕੇਜਰੀਵਾਲ ਨੇ ਕਿਹਾ ਕਿ ਅਗਲੇ ਇੱਕ ਮਹੀਨੇ ‘ਚ ਅਸੀਂ ਆਕਸੀਜਨ ਦੇ 44 ਪਲਾਂਟ ਲਗਾਉਣ ਜਾ ਰਹੇ ਹਾਂ, ਇਸ ‘ਚ 8 ਪਲਾਂਟ ਕੇਂਦਰ ਸਰਕਾਰ ਲਗਾ ਰਹੀ ਹੈ।
ਉਮੀਦ ਹੈ ਕਿ ਇਹ 8 ਪਲਾਂਟ 30 ਅਪ੍ਰੈਲ ਤੱਕ ਤਿਆਰ ਹੋ ਜਾਣਗੇ।36 ਪਲਾਂਟ ਦਿੱਲੀ ਸਰਕਾਰ ਲਗਾ ਰਹੀ ਹੈ ਇਸ ‘ਚ 21 ਪਲਾਂਟ ਫ੍ਰਾਂਸ ਤੋਂ ਆ ਰਹੇ ਹਨ, ਬਾਕੀ 15 ਮਿੰਟ ਸਾਡੇ ਦੇਸ਼ ਦੇ ਹਨ।ਕੋਰੋਨਾ ਦੀ ਇਸ ਸੰਕਟ ਦੀ ਘੜੀ ‘ਚ ਬ੍ਰਿਟੇਨ ਤੋਂ ਵੈਂਟੀਲੇਟਰ ਅਤੇ ਆਕਸੀਜਨ ਕੰਸਟ੍ਰੇਟਰ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ।ਇਸ ‘ਚ 495 ਆਕਸੀਜਨ ਕੰਸਟ੍ਰੇਟਰ, 120 ਨਾਨ-ਇੰਵੇਜਿਵ ਵੈਂਟੀਲੇਟਰ ਅਤੇ 20 ਮੈਨੂਅਲ ਵੈਂਟੀਲੇਟਰ ਸ਼ਾਮਲ ਹਨ।
ਮੁਸੀਬਤ ‘ਚ Ludhiana ਆਇਆ ਅੱਗੇ, ਦੇਖੋ ਕਿਵੇਂ ਦਿਨ-ਰਾਤ ਤਿਆਰ ਕੀਤੀ ਜਾ ਰਹੀ OXygen, ਮੁੱਫਤ ‘ਚ ਹੋ ਰਹੀ ਸਪਲਾਈ