coronavirus india reports 43733: ਦੇਸ਼ ‘ਚ ਪਿਛਲੇ ਕਈ ਦਿਨਾਂ ਤੋਂ ਜਾਨਲੇਵਾ ਕੋਰੋਨਾ ਵਾਇਰਸ ਨੇ ਨਵੇਂ ਮਾਮਲਿਆਂ ‘ਚ ਗਿਰਾਵਟ ਕੀਤੀ ਜਾ ਰਹੀ ਸੀ।ਪਰ ਅੱਜ ਮਾਮਲੇ ਫਿਰ ਤੋਂ ਵੱਧ ਗਏ ਹਨ।ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 43 ਹਜ਼ਾਰ 733 ਨਵੇਂ ਮਾਮਲੇ ਸਾਹਮਣੇ ਆਏ ਹਨ।ਦੂਜੇ ਪਾਸੇ ਪਿਛਲੇ ਦਿਨ 47,240 ਲੋਕ ਡਿਸਚਾਰਜ ਹੋਏ ਹਨ, ਜਿਸ ਤੋਂ ਬਾਅਦ ਐਕਟਿਵ ਕੇਸਾਂ ਦੀ ਗਿਣਤੀ ਹੁਣ 4 59 ਹਜ਼ਾਰ 920 ਹੋ ਗਈ ਹੈ।ਦੇਸ਼ ‘ਚ ਰਿਕਵਰੀ ਰੇਟ ਵਧਕੇ ਹੁਣ 97.18 ਫੀਸਦੀ ਹੋ ਗਿਆ ਹੈ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ, ਦੇਸ਼ ‘ਚ ਪਿਛਲੇ ਦਿਨ ਕੋਰੋਨਾ ਨਾਲ 390 ਲੋਕਾਂ ਦੀ ਮੌਤ ਹੋਈ ਹੈ।ਜਿਸ ਤੋਂ ਬਾਅਦ ਹੁਣ ਤੱਕ ਕੋਰੋਨਾ ਨਾਲ 4 ਲੱਖ 4 ਹਜ਼ਾਰ 211 ਲੋਕਾਂ ਦੀ ਮੌਤ ਹੋ ਚੁੱਕੀ ਹੈ।ਕੁੱਲ ਕੋਰੋਨਾ ਕੇਸ- ਤਿੰਨ ਕਰੋੜ 5 ਲੱਖ 63 ਹਜ਼ਾਰ 655 ਹਨ। ਹੁਣ ਤੱਕ ਕੁੱਲ 42 ਕਰੋੜ 33 ਲੱਖ 32 ਹਜ਼ਾਰ 97 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
ਉੱਤਰ ਪ੍ਰਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 93 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਕਾਰਨ ਰਾਜ ਵਿਚ ਹੁਣ ਤਕ ਸੰਕਰਮਿਤ ਪਾਏ ਗਏ ਲੋਕਾਂ ਦੀ ਗਿਣਤੀ ਵਧ ਕੇ 17 ਲੱਖ 6 ਹਜ਼ਾਰ 818 ਹੋ ਗਈ ਹੈ, ਜਦੋਂਕਿ ਦਸ ਹੋਰ ਮਰੀਜ਼ਾਂ ਵਿਚ ਇਨਫੈਕਸ਼ਨ ਕਾਰਨ ਮੌਤ ਹੋ ਗਈ। ਲੋਕਾਂ ਦੀ ਗਿਣਤੀ 22 ਹਜ਼ਾਰ 656 ਹੋ ਗਈ।ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ, ਰਾਜ ਵਿੱਚ ਨਵੇਂ ਕੇਸ ਦਰਜ ਕੀਤੇ ਗਏ, 1 ਮਾਰਚ ਤੋਂ ਬਾਅਦ ਸਭ ਤੋਂ ਘੱਟ ਹਨ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਮੁੜ ਲੱਗੀ ਅੱਗ, ਦਿੱਲੀ ਵਿੱਚ ਵੀ ਪੈਟਰੋਲ ਦੇ ਭਾਅ ਨੇ ਕੀਤਾ ਸੈਂਕੜਾ ਪਾਰ