Coronavirus india update 18th may 2021 : ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ ਹੁਣ ਦੇਸ਼ ਵਿੱਚ ਹੁਣ ਕੋਰੋਨਾ ਵਾਇਰਸ ਮਹਾਂਮਾਰੀ ਦੇ ਨਵੇਂ ਮਾਮਲਿਆਂ ਵਿੱਚ ਕੁੱਝ ਕਮੀ ਦਰਜ ਕੀਤੀ ਜਾ ਰਹੀ ਹੈ। ਪਿੱਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 2 ਲੱਖ 63 ਹਜ਼ਾਰ 533 ਨਵੇਂ ਕੇਸ ਸਾਹਮਣੇ ਆਏ ਹਨ। ਹਾਲਾਂਕਿ ਕੱਲ੍ਹ 4329 ਲੋਕਾਂ ਦੀ ਮੌਤ ਹੋ ਗਈ ਸੀ। ਜਦਕਿ ਕੱਲ੍ਹ ਚਾਰ ਲੱਖ 22 ਹਜ਼ਾਰ 436 ਲੋਕ ਠੀਕ ਵੀ ਹੋ ਗਏ ਹਨ।
ਵੱਡੀ ਗੱਲ ਇਹ ਹੈ ਕਿ 19 ਅਪ੍ਰੈਲ, 2021 ਤੋਂ ਬਾਅਦ ਦੇਸ਼ ਵਿੱਚ ਹੁਣ ਘੱਟ ਕੇਸ ਦਰਜ ਹੋਏ ਹਨ। 19 ਅਪ੍ਰੈਲ 2021 ਨੂੰ ਦੇਸ਼ ਵਿੱਚ ਦੋ ਲੱਖ 59 ਹਜ਼ਾਰ ਨਵੇਂ ਕੇਸ ਦਰਜ ਹੋਏ ਸਨ। ਭਾਰਤ ਵਿੱਚ, ਪਿੱਛਲੇ ਕੁੱਝ ਦਿਨਾਂ ਤੋਂ ਸਕਾਰਾਤਮਕ ਦਰ ਦੇ ਮੁਕਾਬਲੇ ਰਿਕਵਰੀ ਦੀ ਦਰ ਵਿੱਚ ਵਾਧਾ ਹੋਇਆ ਹੈ। ਜਦਕਿ ਮੌਤਾਂ ਦੀ ਸੰਖਿਆ ਵਿੱਚ ਕੋਈ ਖਾਸ ਕਮੀ ਨਹੀਂ ਆਈ ਹੈ। ਦੇਸ਼ ਵਿੱਚ ਹੁਣ ਕੋਰੋਨਾ ਦੇ 33 ਲੱਖ ਤੋਂ ਵੱਧ ਸਰਗਰਮ ਕੇਸ ਹਨ।
ਜਾਣੋ ਦੇਸ਼ ਵਿੱਚ ਕੋਰੋਨਾ ਦੇ ਤਾਜ਼ਾ ਅੰਕੜੇ ਕੀ ਹਨ, ਕੁੱਲ ਕੇਸ – ਦੋ ਕਰੋੜ 52 ਲੱਖ 28 ਹਜ਼ਾਰ 996, ਕੁੱਲ ਡਿਸਚਾਰਜ ਹੋਏ ਲੋਕ – ਦੋ ਕਰੋੜ 15 ਲੱਖ 96 ਹਜ਼ਾਰ 512, ਕੁੱਲ ਮੌਤਾਂ – ਦੋ ਲੱਖ 78 ਹਜ਼ਾਰ 719 ਕੁੱਲ, ਸਰਗਰਮ (ਐਕਟਿਵ ) ਕੇਸ – 33 ਲੱਖ 53 ਹਜ਼ਾਰ 765, ਕੁੱਲ ਟੀਕਾਕਰਣ – 18 ਕਰੋੜ 44 ਲੱਖ 53 ਹਜ਼ਾਰ 149।
ਇਹ ਵੀ ਦੇਖੋ : ਜੀਪਾਂ ‘ਤੇ ਆਉਂਦੇ ਨੇ ਮੁੰਡੇ, ਆਕਸੀਜਨ ਵੰਡ ਕੇ ਚਲੇ ਜਾਂਦੇ ਨੇ, ਪੰਜਾਬ ਪੁਲਿਸ ਵੀ ਹੋਈ ਇਹਨਾਂ ਗੱਬਰੂਆਂ ਦੀ ਫੈਨ