coronavirus live updates india corona: ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ, ‘ਤੰਬਾਕੂ ਅਤੇ ਖਾਸਕਰ ਸਮੋਕਿੰਗ ਕਰਨ ਵਾਲੇ ਲੋਕਾਂ ਨੂੰ ਕੋਵਿਡ ਕਾਰਨ ਹੋਣ ਵਾਲੇ ਭਿਆਨਕ ਰੋਗਾਂ ‘ਚ ਮੌਤ ਵੀ ਸ਼ਾਮਿਲ ਹੈ ਦਾ 40-50 ਫੀਸਦੀ ਜਿਆਦਾ ਖਤਰਾ ਹੁੰਦਾ ਹੈ।ਇਸ ਨਾਲ ਸਿਰਫ ਫੇਫੜੇ, ਦਿਲ ਅਤੇ ਕੈਂਸਰ ਵਰਗੀਆਂ ਬੀਮਾਰੀਆਂ ਹੀ ਨਹੀਂ ਸਗੋਂ ਸਰੀਰ ਦੇ ਹਰ ਅੰਗ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।ਭਾਰਤ ‘ਚ ਹਰ ਸਾਲ ਕਰੀਬ 13 ਲੱਖ ਦੇ ਕਰੀਬ ਮੌਤਾਂ ਤੰਬਾਕੂ ਅਤੇ ਸਮੋਕਿੰਗ ਕਾਰਨ ਹੁੰਦੀਆਂ ਹਨ ਜੋ ਕਰੀਬ 3,500 ਮੌਤਾਂ ਪ੍ਰਤੀਦਿਨ ਹਨ।
ਖਾਸ ਕਰਕੇ ਪਿਛਲੇ ਸਾਲਾਂ ਦੇ ਅਧਿਐਨ ਦੱਸਦੇ ਹਨ ਕਿ ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ‘ਚ 6 ਫੀਸਦੀ ਕਮੀ ਆਈ ਹੈ।ਇਹ 34.6 ਫੀਸਦੀ ਤੋਂ 28.6ਫੀਸਦੀ ਹੋ ਗਿਆ ਹੈ।ਦੱਸਣਯੋਗ ਹੈ ਕਿ 8 ਜੂਨ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ।
ਸੀਐੱਮਜੀ ਦੀ ਬੈਠਕ ਤੋਂ ਬਾਅਦ ਸੋਮਵਾਰ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਟਵਿੱਟਰ ਤੇ ਇਸਦੀ ਜਾਣਕਾਰੀ ਦਿੱਤੀ ਹੈ।ਉਨਾਂ੍ਹ ਨੇ ਕਿਹਾ ਕਿ 8 ਜੂਨ ਤੱਕ ਲਾਕਡਾਊਨ ਵਧਾਉਣ ਦਾ ਫੈਸਲਾ ਲਿਆ ਗਿਆ ਹੈ, ਪਰ ਵਪਾਰ ਲਈ ਛੋਟ ਦਿੱਤੀ ਜਾ ਰਹੀ ਹੈ।ਸਾਰੇ ਲੋਕ ਮਾਸਕ ਪਹਿਨੇ ਹੋਏ ਸਮਾਜਿਕ ਦੂਰੀ ਬਣਾਏ ਰੱਖਣ।
ਇਹ ਵੀ ਪੜੋ:Patiala ਦੀਆਂ ਸੜਕਾਂ ‘ਤੇ ਕਿੰਨਰਾਂ ਨੇ ਪਾ ‘ਤਾ ਗਾਹ, ਚੜ੍ਹ ਗਏ ਬੱਸਾਂ ਦੇ ਉੱਪਰ,ਗੱਡੀਆਂ ਅੱਗੇ ਲੰਮੇ ਪੈ-ਪੈ ਪਾਇਆ ਭੜਥੂ