coronavirus lockdown restrictions guidelines: ਕੋਰੋਨਾ ਮਹਾਮਾਰੀ ਦੇ ਚੱਲਦਿਆਂ ਖਰਾਬ ਹਾਲਤ ਦੇ ਮੱਦੇਨਜ਼ਰ ਦਿੱਲੀ ‘ਚ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਲਾਕਡਾਊਨ ਲੱਗ ਸਕਦਾ ਹੈ।ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਜੇ ਥੋੜੀ ਦੇਰ ‘ਚ ਪ੍ਰੈੱਸ ਕਾਨਫ੍ਰੰਸ ਕਰ ਕੇ ਇਹ ਐਲਾਨ ਕਰ ਸਕਦੇ ਹਨ।ਪ੍ਰਾਈਵੇਟ ਦਫਤਰਾਂ ਲਈ ਵਰਕ ਫ੍ਰਾਮ ਹੋਮ ਦਾ ਨਿਰਦੇਸ਼ ਦਿੱਤਾ ਜਾਵੇਗਾ।ਫਿਲਹਾਲ ਅਜੇ ਮੁੱਖ ਮੰਤਰੀ ਦਿੱਲੀ ਦੇ ਉਪਰਾਜਪਾਲ ਅਨਿਲ ਬੈਜ਼ਲ ਦੇ ਨਾਲ ਅਹਿਮ ਬੈਠਕ ਕਰ ਰਹੇ ਹਨ।ਦਿੱਲੀ ‘ਚ ਐਤਵਾਰ ਨੂੰ ਕੋਵਿਡ ਦੇ ਇੱਕ ਦਿਨ ‘ਚ ਸਭ ਤੋਂ ਵੱਧ 25,462 ਨਵੇਂ ਮਾਮਲੇ ਸਾਹਮਣੇ ਆਏ ਅਤੇ ਸੰਕਰਮਣ ਦੀ ਦਰ ਵੱਧ ਕੇ 29.74 ਫੀਸਦੀ ਹੋ ਗਈ।ਸੰਕਰਮਣ ਦੀ ਦਰ 29.74 ਫੀਸਦੀ ਹੋਣ ਦਾ ਮਤਲਬ ਹੈ ਕਿ ਦਿੱਲੀ ‘ਚ ਕਰੀਬ ਹਰ ਤੀਜਾ ਸੈਂਪਲ ਸੰਕਰਮਿਤ ਪਾਇਆ ਜਾ ਰਿਹਾ ਹੈ।
ਦਿੱਲੀ ‘ਚ ਪਿਛਲ਼ੇ 24 ਘੰਟਿਆਂ ‘ਚ ਸੰਕਰਮਣ ਤੋਂ 161 ਅਤੇ ਮਰੀਜ਼ਾਂ ਦੀ ਮੌਤ ਹੋ ਗਈ।ਇਸ ਨਾਲ ਇੱਕ ਦਿਨ ਪਹਿਲਾਂ ਕੋਵਿਡ-19 ਦੇ 24,375 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 167 ਮਰੀਜ਼ਾਂ ਦੀ ਮੌਤ ਹੋਈ ਸੀ।ਜਾਣਕਾਰੀ ਮੁਤਾਬਕ ਦਿੱਲੀ ‘ਚ ਇਹ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਰਾਸ਼ਟਰੀ ਰਾਜਧਾਨੀ ‘ਚ ਸੰਕਰਮਿਤਾਂ ਦੀ ਹੁਣ ਤੱਕ ਦੀ ਕੁਲ ਗਿਣਤੀ ਵੱਧ ਕੇ 8,53, 460 ਹੋ ਗਈ ਹੈ, ਦੂਜੇ ਪਾਸੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ 12,121 ਹੋ ਗਈ ਹੈ।ਇੱਕ ਦਿਨ ਪਹਿਲਾਂ ਕੁਲ 85,620 ਜਾਂਚ ਕੀਤੀ ਗਈ ਸੀ ਜਿਨ੍ਹਾਂ ‘ਚ 56,015 ਆਰਟੀ-ਪੀਸੀਆਰ ਜਾਂਚ ਅਤੇ 29,605 ਰੈਪਿਡ ਜਾਂਚ ਸ਼ਾਮਲ ਹੈ।