Coronavirus mha guidelines : ਕਈ ਰਾਜਾਂ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ‘ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਗ੍ਰਹਿ ਮੰਤਰਾਲੇ ਨੇ ਅਪ੍ਰੈਲ ਮਹੀਨੇ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਮੁੱਖ ਤੌਰ ‘ਤੇ ਟੈਸਟ, ਟਰੈਕ ਅਤੇ ਇਲਾਜ ਦੀ ਰਣਨੀਤੀ ‘ਤੇ ਕੰਮ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਟੀਕਾਕਰਨ ਮੁਹਿੰਮ ‘ਤੇ ਵਧੇਰੇ ਧਿਆਨ ਕੇਂਦਰਤ ਕਰਨ ‘ਤੇ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਰਾਜਾਂ ਵਿੱਚ ਜਿੱਥੇ ਆਰਪੀਸੀਆਰ ਟੈਸਟ ਦੇ ਅੰਕੜੇ ਘੱਟ ਹਨ, ਇਸ ਨੂੰ ਵਧਾਉਣ ਅਤੇ ਇਸ ਨੂੰ 70 ਪ੍ਰਤੀਸ਼ਤ ਤੱਕ ਵਧਾਏ ਜਾਣ ਬਾਰੇ ਕਿਹਾ ਗਿਆ ਹੈ। ਜਦੋਂ ਨਵਾਂ ਕੋਰੋਨਾ ਕੇਸ ਆਵੇ ਤਾ ਉਸਦਾ ਸਮੇਂ ਸਿਰ ਇਲਾਜ ਕੀਤਾ ਜਾਣਾ ਚਾਹੀਦਾ ਹੈ ਅਤੇ ਉਸ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਰਾਜਾਂ ਬਾਰੇ ਚਿੰਤਾ ਜ਼ਹਿਰ ਕੀਤੀ ਗਈ ਹੈ ਜਿੱਥੇ ਟੀਕਾਕਰਨ ਦੀ ਗਤੀ ਹੌਲੀ ਹੈ। ਰਾਜਾਂ ਨੂੰ ਟੀਕਾਕਰਨ ਵਿੱਚ ਤੇਜ਼ੀ ਲਿਆਉਣ ਲਈ ਕਿਹਾ ਗਿਆ ਹੈ। ਕਿਉਂਕ ਕੋਰੋਨਾ ਚੇਨ ਤੋੜਨ ਲਈ ਇਹ ਜ਼ਰੂਰੀ ਹੈ।
ਸਾਰੇ ਸੰਪਰਕ ਕਰਨ ਵਾਲੇ ਲੋਕਾਂ ਨੂੰ ਕੰਟ੍ਰੈਕਟ ਟਰੇਸਿੰਗ ਦੁਆਰਾ ਏਕਾਂਤਵਾਸ ਕੀਤਾ ਜਾਣਾ ਚਾਹੀਦਾ ਹੈ। ਕੰਟੇਨਮੈਂਟ ਜ਼ੋਨ ਦੀ ਜਾਣਕਾਰੀ ਜ਼ਿਲ੍ਹਾ ਕੁਲੈਕਟਰ ਦੀ ਵੈਬਸਾਈਟ ‘ਤੇ ਪਾਉਣ ਅਤੇ ਇਸ ਸੂਚੀ ਨੂੰ ਕੇਂਦਰੀ ਸਿਹਤ ਮੰਤਰਾਲੇ ਨਾਲ ਸਾਂਝਾ ਕਰਨ ਬਾਰੇ ਕਿਹਾ ਗਿਆ ਹੈ। ਮਾਸਕ ਪਾਉਣ ਅਤੇ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਉਚਿਤ ਜ਼ੁਰਮਾਨੇ ਨਾਰੇ ਵੀ ਕਿਹਾ ਗਿਆ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਅੰਤਰ-ਰਾਜ ਅਤੇ ਇੰਟਰਾ-ਸਟੇਟ (ਕਿਸੇ ਹੋਰ ਰਾਜ ‘ਚ ਜਾਣਾ) ‘ਤੇ ਪਾਬੰਦੀਆਂ ਨਹੀਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ। ਮਹਾਰਾਸ਼ਟਰ, ਪੰਜਾਬ, ਗੁਜਰਾਤ, ਛੱਤੀਸਗੜ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਦੇਸ਼ ਵਿੱਚ ਪਿੱਛਲੇ 24 ਘੰਟਿਆਂ ਵਿੱਚ ਸਾਹਮਣੇ ਆਏ ਨਵੇਂ ਮਾਮਲਿਆਂ ਵਿੱਚੋਂ 81% ਕੇਸ ਸਿਰਫ ਇਨ੍ਹਾਂ 6 ਰਾਜਾਂ ਦੇ ਹਨ।