coronavirus shocking instance noida son death: ਕੋਰੋਨਾ ਦੀ ਦੂਜੀ ਲਹਿਰ ਹੁਣ ਸਿਰਫ ਸ਼ਹਿਰਾਂ ਤੱਕ ਸੀਮਤ ਨਹੀਂ ਰਹਿ ਗਈ ਹੈ।ਹੁਣ ਪਿੰਡਾਂ ‘ਚ ਵੀ ਕੋਰੋਨਾ ਨੇ ਪੈਰ ਪਸਾਰ ਲਏ ਹਨ ਅਤੇ ਜਿਵੇਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਹ ਦਿਲ ਦਹਿਲਾ ਦੇਣ ਵਾਲੀਆਂ ਹਨ।
ਜਿਸ ਗੱਲ ਦਾ ਅੰਦੇਸ਼ਾ ਪੀਐੱਮ ਮੋਦੀ ਤੋਂ ਲੈ ਕੇ ਸਾਰੇ ਮਾਹਿਰਾਂ ਨੂੰ ਸੀ, ਹੁਣ ਉਹ ਮੰਜਰ ਦਿਸਣ ਲੱਗਾ ਹੈ।ਹਾਲਾਤ ਅਜਿਹੇ ਹੋ ਗਏ ਹਨ ਕਿ ਇੱਕ ਹੀ ਪਿੰਡ ‘ਚ ਕਈ ਲੋਕ ਕੋਰੋਨਾ ਨਾਲ ਜਾਨ ਗੁਆ ਚੁੱਕੇ ਹਨ।
ਤਾਜਾ ਮਾਮਲੇ ਨੋਇਡਾ ਵੇਸਟ ਦੇ ਜਲਾਲਪੁਰ ਪਿੰਡ ਦਾ ਹੈ ਜਿੱਥੇ ਇੱਕ ਪਿਤਾ ਨੇ ਆਪਣੇ ਦੋਵਾਂ ਬੱਚਿਆਂ ਨੂੰ ਕੋਰੋਨਾ ਕਾਰਨ ਗੁਆ ਲਿਆ ਹੈ।ਨੋਇਡਾ ਵੇਸਟ ਦੇ ਜਲਾਲਪੁਰ ਪਿੰਡ ‘ਚ ਇੱਕ ਬੇਟੇ ਦਾ ਅੰਤਿਮ ਸੰਸਕਾਰ ਕਰਕੇ ਵਾਪਸ ਆਏ ਤਾਂ ਪਿਤਾ ਨੇ ਸੁਪਨੇ ‘ਚ ਵੀ ਨਹੀਂ ਸੋਚਿਆ ਹੋਵੇਗਾ ਕਿ ਥੋੜੀ ਦੇਰ ਬਾਅਦ ਉਨਾਂ੍ਹ ਦੇ ਦੂਜੇ ਬੇਟੇ ਨੂੰ ਵੀ ਮੋਢਾ ਦੇਣਾ ਪਵੇਗਾ।ਪਰ ਜੋ ਨਹੀਂ ਸੋਚਿਆ ਸੀ, ਉਹੀ ਹੋਇਆ ਪੂਰੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।
ਇਹ ਵੀ ਪੜੋ:ਕੇਂਦਰ ਸਰਕਾਰ ਨੇ ਦਿੱਲੀ ਨੂੰ ਵੈਕਸੀਨ ਦੇਣ ਤੋਂ ਕੀਤੀ ਨਾਂਹ, ਕੋਵੈਕਸੀਨ ਦੇ ਸੈਂਟਰ ਕਰਨੇ ਪਏ ਬੰਦ- ਮਨੀਸ਼ ਸਿਸੋਦੀਆ
ਜਲਾਲਪੁਰ ਪਿੰਡ ‘ਚ ਰਹਿਣ ਵਾਲੇ ਅਤਰ ਸਿੰਘ ਦੇ ਬੇਟੇ ਪੰਕਜ ਦੀ ਅਚਾਨਕ ਮੌਤ ਹੋ ਗਈ।ਬੇਟੇ ਦਾ ਸੰਸਕਾਰ ਕਰਕੇ ਸਾਰੇ ਘਰ ਪਹੁੰਚੇ ਹੀ ਸੀ ਕਿ ਦੂਜੇ ਬੇਟੇ ਦੀਪਕ ਨੇ ਦਮ ਤੋੜ ਦਿੱਤਾ।ਉਹ ਵੀ ਕੋਰੋਨਾ ਨਾਲ ਹੀ ਜੂਝ ਰਿਹਾ ਸੀ।ਜਵਾਨ ਪੁੱਤਰਾਂ ਦਾ ਜਨਾਜ਼ਾ ਦੇਖਣ ਵਾਲੀ ਮਾਂ ਪੂਰੀ ਤਰ੍ਹਾਂ ਨਾਲ ਟੁੱਟ ਗਈ ਹੈ ਅਤੇ ਲਗਾਤਾਰ ਬੇਹੋਸ਼ ਹੋ ਰਹੀ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ 10 ਦਿਨਾਂ ‘ਚ ਪਿੰਡ ‘ਚ 6 ਔਰਤਾਂ ਸਮੇਤ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜਾਣਕਾਰੀ ਦੇ ਮੁਤਾਬਕ 28 ਅਪ੍ਰੈਲ ਨੂੰ ਪਿੰਡ ‘ਚ ਇਹ ਮੌਤਾਂ ਦਾ ਸਿਲਸਿਲਾ ਸ਼ੁਰੂ ਹੋਇਆ ਸੀ ਜੋ ਹੁਣ ਤੱਕ ਜਾਰੀ ਹੈ।ਇਸੇ ਪਿੰਡ ‘ਚ ਰਿਸ਼ੀ ਨਗਰ ਦੀ ਵੀ ਅਚਾਨਕ ਮੌਤ ਹੋਈ ਸੀ ਅਤੇ ਉਸੇ ਦਿਨ ਉਨਾਂ੍ਹ ਦੇ ਬੇਟੇ ਦਾ ਵੀ ਦਿਹਾਂਤ ਹੋ ਗਿਆ।ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ‘ਚ ਜਿਆਦਾਤਰ ਲੋਕਾਂ ਦੀ ਮੌਤ ਘਰਾਂ ‘ਚ ਹੋਈ ਹੈ।