country does not benefit from the low price: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਤੋਂ ਪੈਟਰੋਲ ਅਤੇ ਡੀਜ਼ਲ ਦੇ ਲਗਾਤਾਰ ਮਹਿੰਗੇ ਹੋ ਰਹੇ ਭਾਅ ਨੂੰ ਲੈ ਕੇ ਸਵਾਲ ਪੁੱਛੇ ਹਨ।ਪ੍ਰਿਯੰਕਾ ਨੇ ਸੋਸ਼ਲ ਮੀਡੀਆ ‘ਤੇ ਕਾਂਗਰਸ ਅਗਵਾਈ ਵਾਲੀ ਯੂਪੀਏ ਸਰਕਾਰ ਦੇ ਸਮੇਂ ਜਨਤਾ ਨੂੰ ਦਿੱਤੀ ਜਾ ਰਹੀ ਰਾਹਤ ਦਾ ਹਵਾਲਾ ਦਿੰਦੇ ਹੋਏ ਭਾਜਪਾ ਅਗਵਾਈ ਵਾਲੀ ਐੱਨਡੀਏ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ।
ਪ੍ਰਿਯੰਕਾ ਗਾਂਧੀ ਨੇ ਇੱਕ ਪੋਸਟ ‘ਚ ਲਿਖਿਆ, ਜਦੋਂ ਅੰਤਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹਨ, ਤਾਂ ਵੀ ਦੇਸ਼ਵਾਸੀਆਂ ਨੂੰ ਇਸਦਾ ਲਾਭ ਕਿਉਂ ਨਹੀਂ ਦਿੱਤਾ ਗਿਆ ਹੈ?ਕੀ 2014 ਤੋਂ ਹੁਣ ਤੱਕ ਟੈਕਸ ਵਸੂਲੀ ‘ਚ 300 ਫੀਸਦੀ ਤੋਂ ਜਿਆਦਾ ਦੀ ਬਚਤ ਜਾਇਜ ਹੈ।ਕੇਂਦਰ ਸਰਕਾਰ ਨੇ 3 ਸਾਲਾਂ ‘ਚ ਪੈਟਰੋਲੀਅਮ ਪਦਾਰਥਾਂ ‘ਤੇ ਟੈਕਸ ਤੋਂ 21.5 ਲੱਖ ਕਰੋੜ ਰੁਪਏ ਵਸੂਲੇ ਹਨ।
ਇਹ ਵੀ ਪੜੋ:ਕੇਂਦਰ ਸਰਕਾਰ ਜੁਲਾਈ ‘ਚ ਸੂਬਿਆਂ ਨੂੰ ਦੇਵੇਗੀ ਕੁੱਲ 12 ਕਰੋੜ ਵੈਕਸੀਨ…
ਪਰ ਬਦਲੇ ‘ਚ ਮੱਧ ਵਰਗ, ਗਰੀਬ ਵਰਗ ਅਤੇ ਵਪਾਰੀ ਵਰਗ ਨੂੰ ਕੀ ਮਿਲਿਆ ਹੈ?ਪ੍ਰਿਯੰਕਾ ਨੇ ਕਿਹਾ, ਸੰਕਟ ਕਾਲ ‘ਚ ਵੀ ਦੇਸ਼ਵਾਸੀਆਂ ਤੋਂ ਪੈਟਰੋਲ-ਡੀਜ਼ਲ ‘ਤੇ ਟੈਕਸ ਦੇ ਰੂਪ ‘ਚ ਕਰੀਬ 4 ਲੱਖ ਕਰੋੜ ਰੁਪਏ ਵਸੂਲੇ ਗਏ।ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪਰਿਵਾਰ ਨੂੰ ਪੀਐੱਮ ਨਰਿੰਦਰ ਮੋਦੀ ਦੇ ਸਪਤਾਹਿਕ ਪ੍ਰੋਗਰਾਮ ਮਨ ਕੀ ਬਾਤ ‘ਤੇ ਤੰਜ ਕੱਸਿਆ ਹੈ।
ਰਾਹੁਲ ਨੇ ਪੀਐੱਮ ਤੋਂ ਟੀਕਾਕਰਨ ਵਧਾਉਣ ਦੀ ਮੰਗ ਕੀਤੀ।ਉਨਾਂ੍ਹ ਨੇ ਟਵੀਟ ‘ਚ ਕਿਹਾ ਕਿ ਕੰਮ ਦੀ ਗੱਲ ਸਿਰਫ ਇੱਕ, ਟੀਕੇ ਦੀ ਕਮੀ ਖਤਮ ਕਰੋ।ਬਾਕੀ ਸਭ ਧਿਆਨ ਭਟਕਾਉਣ ਦੇ ਬਹਾਨੇ ਹਨ।