country not get free vaccine than will protest: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ‘ਚ ਟੀਐੱਮਸੀ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਜਦੋਂ ਜਨਤਾ ਨੂੰ ਸੰਬੋਧਿਤ ਕਰਨ ਲਈ ਸਾਹਮਣੇ ਆਈ ਤਾਂ ਉਨਾਂ੍ਹ ਨੇ ਕਿਹਾ ਕਿ ਉਹ ਡਬਲ ਸੇਂਚੁਰੀ ਦੀ ਉਮੀਦ ਕਰ ਰਹੀ ਸੀ।221 ਸੀਟਾਂ ਨੂੰ ਜਿੱਤਣ ਦੀ ਉਮੀਦ ਕਰ ਰਹੀ ਸੀ।ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਬੰਗਾਲ ਦੇ ਲੋਕਾਂ ਦੀ ਜਿੱਤ ਹੈ।ਮਮਤਾ ਨੇ ਕਿਹਾ ਕਿ ਅਸੀਂ ਜਸ਼ਨ ਨਹੀਂ ਕਰਾਂਗੇ, ਛੋਟਾ ਜਿਹਾ ਸਮਾਰੋਹ ਕਰ ਕੇ ਕੋਵਿਡ ਦੀ ਲੜਾਈ ‘ਚ ਜੁੱਟ ਜਾਵਾਂਗੇ।ਬੰਗਾਲ ਦੀ ਸੀਐੱਮ ਨੇ ਚੋਣ ਕਮਿਸ਼ਨ ‘ਤੇ ਸਹਿਯੋਗ ਨਾ ਕਰਨ ਦਾ ਦੋਸ਼ ਵੀ ਲਗਾਇਆ।ਉਨਾਂ੍ਹ ਨੇ ਕਿਹਾ ਚੋਣ ਕਮਿਸ਼ਨ ਨੇ ਖਰਾਬ ਵਿਵਹਾਰ ਕੀਤਾ।
ਇਸਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਦਾਅਵਾ ਕੀਤਾ ਕਿ ਪੂਰੇ ਸੂਬੇ ਦੇ ਲੋਕਾਂ ਨੂੰ ਮੁਫਤ ਵੈਕਸੀਨ ਦਿੱਤੀ ਜਾਵੇਗੀ।ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਇਹ ਮੰਗ ਕਰਦੀ ਹੈ ਕਿ ਦੇਸ਼ ਦੇ 140 ਕਰੋੜ ਲੋਕਾਂ ਨੂੰ ਮੁਫਤ ਵੈਕਸੀਨ ਦਿੱਤੀ ਜਾਵੇ।ਮਮਤਾ ਬੈਨਰਜੀ ਨੇ ਕਿਹਾ ਕਿ ਜੇਕਰ ਦੇਸ਼ ਦੇ ਲੋਕਾਂ ਨੂੰ ਮੁਫਤ ਵੈਕਸੀਨ ਨਹੀਂ ਮਿਲੀ ਤਾਂ ਉਹ ਗਾਂਧੀ ਮੂਰਤੀ ਦੇ ਬਾਹਰ ਫਿਰ ਤੋਂ ਪ੍ਰਦਰਸ਼ਨ ਕਰੇਗੀ।ਉਨਾਂ੍ਹ ਨੇ ਕਿਹਾ ਕਿ ਬੰਗਾਲ ਚੋਣਾਂ ‘ਚ ਜੋ ਇਹ ਸਫਲਤਾ ਮਿਲੀ ਹੈ ਇਸਦੇ ਲਈ ਉਨਾਂ੍ਹ ਨੇ ਟੀਐੱਮਸੀ ਪਰਿਵਾਰ ਵਲੋਂ ਧੰਨਵਾਦ ਕੀਤਾ।ਇਸਦੇ ਨਾਲ ਹੀ, ਉਨਾਂ੍ਹ ਨੇ ਕਿਹਾ ਕਿ ਕੋਵਿਡਕਾਲ ਤੋਂ ਨਿਕਲਣ ਦੇ ਬਾਅਦ ਸਫਲਤਾ ਦਾ ਜਲੂਸ ਕਰੇਗੀ।ਉਨਾਂ੍ਹ ਨੇ ਕਿਹਾ ਕਿ ਸਾਡਾ ਸਹੁੰ ਚੁੱਕ ਸਮਾਰੋਹ ਛੋਟਾ ਜਿਹਾ ਹੋਵੇਗਾ।ਜਿਸ’ਚ ਕੋਵਿਡ ਦੇ ਪ੍ਰੋਟੋਕਾਲ ਨੂੰ ਧਿਆਨ ‘ਚ ਰੱਖਿਆ ਜਾਵੇਗਾ।
ਕੈਨੇਡਾ ਦੇ ਚੱਕਰ ‘ਚ ਲੱਖਾਂ ਖਰਚ ਕੇ ਕਰਵਾਇਆ IELTS ਵਾਲੀ ਕੁੜੀ ਨਾਲ ਵਿਆਹ, ਵਿੱਚ ਹੀ ਰਹਿ ਗਏ ਚਾਅ, ਮੁੱਕਰੀ ਕੁੜੀ