couple divorce child birth high court verdict dna: ਉੱਤਰ-ਪ੍ਰਦੇਸ਼ ਦੇ ਹਮੀਰਪੁਰ ‘ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣਾ ਆਇਆ ਹੈ।ਜਿਥੇ ਤਲਾਕ ਦੇ 3 ਸਾਲ ਬੀਤ ਜਾਣ ਤੋਂ ਬਾਅਦ ਇਕ ਔਰਤ ਨੇ ਆਪਣੇ ਪੇਕੇ ਘਰ ਬੱਚੇ ਨੂੰ ਜਨਮ ਦਿੱਤਾ ਹੈ।ਔਰਤ ਨੇ ਦਾਅਵਾ ਕੀਤਾ ਹੈ ਕਿ ਬੱਚਾ ਉਸਦੇ ਪਤੀ ਦਾ ਹੀ ਹੈ।ਜਦੋਂ ਕਿ ਪਤੀ ਨੇ ਇਸ ਗੱਲ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਬੱਚਾ ਉਸਦਾ ਕਿਵੇਂ ਹੋ ਸਕਦਾ ਹੈ।ਜਦੋਂ ਕਿ 3 ਸਾਲਾਂ ਤੋਂ ਉਸਦੇ ਪਤਨੀ ਨਾਲ ਸੰਬੰਧ ਨਹੀਂ ਹਨ।ਹਮੀਰਪੁਰ ਦੇ ਰਹਿਣ ਵਾਲੇ ਇਸ ਪਤੀ-ਪਤਨੀ ਦਾ ਫੈਮਿਲੀ ਕੋਰਟ ‘ਚ 3 ਸਾਲ ਪਹਿਲਾਂ ਤਲਾਕ ਹੋ ਚੁੱਕਾ ਹੈ।ਇਸ ਮਾਮਲੇ ‘ਚ ਪਤੀ ਰਾਮ ਆਸਰੇ ਨੇ ਫੈਮਿਲੀ ਕੋਰਟ ‘ਚ ਡੀਐੱਨਏ ਟੈਸਟ ਦੀ ਮੰਗ ਕਰਦੇ ਹੋਏ ਅਰਜੀ ਦਾਖਲ ਕੀਤੀ ਸੀ।
ਪਰ ਫੈਮਿਲੀ ਕੋਰਟ ਨੇ ਉਸਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ।ਇਸ ਤੋਂ ਬਾਅਦ ਮਾਮਲਾ ਇਲਾਹਾਬਾਦ ਹਾਈ ਕੋਰਟ ਜਾ ਪਹੁੰਚਿਆ।ਜਿਥੇ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਵਿਵੇਕ ਅਗਰਵਾਲ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ ਅਤੇ ਅਹਿਮ ਫੈਸਲਾ ਸੁਣਾਉਂਦਿਆਂ ਆਦੇਸ਼ ਦਿੱਤਾ ਕਿ ਡੀਐੱਨਏ ਟੈਸਟ ਤੋਂ ਸਾਬਤ ਹੋ ਸਕਦਾ ਹੈ ਕਿ ਪਤਨੀ ਬੇਵਫਾ ਹੈ ਜਾਂ ਨਹੀਂ।ਹਾਈਕੋਰਟ ਨੇ ਕਿਹਾ ਕਿ ਰਾਸਆਸਰੇ ਬੱਚੇ ਦਾ ਪਿਤਾ ਹੈ ਜਾਂ ਨਹੀਂ, ਇਹ ਸਾਬਤ ਕਰਨ ਲਈ ਡੀਐੱਨਏ ਟੈਸਟ ਸਭ ਤੋਂ ਬਿਹਤਰ ਤਰੀਕਾ ਹੈ।ਮਹੱਤਵਪੂਰਨ ਗੱਲ ਇਹ ਹੈ ਕਿ 3 ਸਾਲ ਬਾਅਦ ਪਤਨੀ ਨੇ ਪੇਕੇ ਘਰ ਬੱਚੇ ਨੂੰ ਜਨਮ ਦਿੱਤਾ ਹੈ।ਪਤਨੀ ਨੇ ਦਾਅਵਾ ਕੀਤਾ ਹੈ ਕਿ ਬੱਚਾ ਉਸਦੇ ਪਤੀ ਰਾਮਆਸਰੇ ਦਾ ਹੀ ਹੈ।ਜਦੋਂ ਕਿ ਪਤੀ ਨੇ ਪਤਨੀ ਦੇ ਨਾਲ ਸਰੀਰਕ ਸੰਬੰਧ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ।ਪਤਨੀ ਨੀਲਮ ਨੇ ਹਮੀਰਪੁਰ ਦੇ ਫੈਮਿਲੀ ਕੋਰਟ ਦੇ ਆਦੇਸ਼ ਨੂੰ ਵੀ ਚੁਣੌਤੀ ਦਿੱਤੀ ਸੀ।ਜਿਸ ਤੋਂ ਬਾਅਦ ਉਸਦੇ ਪਤੀ ਰਾਮਆਸਰੇ ਨੇ ਫੈਮਿਲੀ ਕੋਰਟ ‘ਚ ਡੀਐੱਨਏ ਟੈਸਟ ਦੀ ਮੰਗ ਕਰਦਿਆਂ ਹੋਏ ਪਟੀਸ਼ਨ ਦਾਖਲ ਕੀਤੀ ਸੀ।ਜਿਸ ਨੂੰ ਕੋਰਟ ਨੇ ਖਾਰਿਜ ਕਰ ਦਿੱਤਾ ਸੀ।
ਇਹ ਵੀ ਦੇਖੋ:ਕਬੱਡੀ ਕੁਮੈਂਟੇਟਰ ਰੁਪਿੰਦਰ ਜਲਾਲ ਤੋਂ ਸੁਣੋ ਸ਼ੰਭੂ ਮੋਰਚੇ ਦੇ ਧਰਨਿਆਂ ਦਾ ਸੱਚ